ਹਾਂਗਕਾਂਗ - ਚੀਨ ਦੇ ਹੈਨਾਨ ਸੂਬੇ 'ਚ ਸ਼ਕਤੀਸ਼ਾਲੀ ਚੱਕਰਵਾਤ 'ਯਾਗੀ' ਨਾਲ ਟਕਰਾਉਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 92 ਹੋਰ ਜ਼ਖਮੀ ਹੋ ਗਏ, ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਚੱਕਰਵਾਤ ਨੇ ਭਾਰੀ ਮੀਂਹ ਅਤੇ ਹਵਾਵਾਂ ਕਾਰਨ 8,00,000 ਤੋਂ ਵੱਧ ਘਰਾਂ ਨੂੰ ਬਿਜਲੀ ਸਪਲਾਈ ’ਚ ਰੁਕਾਵਟਾਂ ਪਈਆਂ। ਚੱਕਰਵਾਤੀ ਤੂਫਾਨ 'ਯਾਗੀ' ਸ਼ਨੀਵਾਰ ਨੂੰ ਟੋਂਕਿਨ ਦੀ ਖਾੜੀ ਦੇ ਉੱਪਰ ਉੱਤਰੀ ਵੀਅਤਨਾਮ ਵੱਲ ਵਧ ਰਿਹਾ ਹੈ। ਵੀਅਤਨਾਮੀ ਅਧਿਕਾਰੀਆਂ ਨੇ ਯਾਗੀ ਨੂੰ "ਪਿਛਲੇ ਦਹਾਕੇ ’ਚ ਇਸ ਖੇਤਰ ’ਚ ਆਉਣ ਵਾਲੇ ਸਭ ਤੋਂ ਸ਼ਕਤੀਸ਼ਾਲੀ ਤੂਫਾਨਾਂ ’ਚੋਂ ਇਕ" ਦੱਸਿਆ। ਚੀਨ ਦੇ ਰਾਸ਼ਟਰੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ 'ਯਾਗੀ' ਪਤਝੜ 'ਚ ਚੀਨ 'ਚ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ।
ਇਹ ਵੀ ਪੜ੍ਹੋ - ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ ’ਚ ਇਕ ਹੋਰ ਸੜਕ ਹਾਦਸਾ, ਭਾਰਤੀ ਨੌਜਵਾਨ ਦੀ ਮੌਤ
NEXT STORY