ਅਮਰੀਕਾ (ਬਿਊਰੋ) - ਫਲੋਰਿਡਾ ਦੇ ਟੈਂਪਾ ਸ਼ਹਿਰ ’ਚ ਐਤਵਾਰ ਤੜਕੇ ਦੋ ਧਿਰਾਂ ਵਿਚਾਲੇ ਹੋਈ ਲੜਾਈ ਉਸ ਸਮੇਂ ਖੂਨੀ ਰੂਪ ਧਾਰ ਗਈ, ਜਦੋਂ ਉਨ੍ਹਾਂ ਵਿਚਾਲੇ ਹੋਈ ਗੋਲੀਬਾਰੀ ’ਚ 2 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਜ਼ਖਮੀ ਲੋਕਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ ਨੇ ਐਲਨ ਮਸਕ ਨੂੰ ਦਿੱਤੀ ਚਿਤਾਵਨੀ, ਕਿਹਾ-ਹਮਾਸ ਖ਼ਿਲਾਫ਼ ਹਰ ਤਰ੍ਹਾਂ ਦੀ ਕਰਾਂਗੇ ਕਾਰਵਾਈ
ਟੈਂਪਾ ਪੁਲਸ ਦੇ ਮੁਖੀ ਲੀ ਬਾਰਕਾਵ ਨੇ ਇਕ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਬੋਰ ਸਿਟੀ ਇਲਾਕੇ 'ਚ ‘ਈਸਟ ਸੈਵੇਂਥ ਐੱਵੇਨਿਊ’ ’ਚ ਤੜਕੇ 3 ਵਜੇ ਗੋਲੀਬਾਰੀ ਦੀ ਖ਼ਬਰ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ’ਤੇ ਪੁੱਜੇ। ਜਿਹੜੀ ਥਾਂ ’ਤੇ ਲੜਾਈ ਹੋਈ, ਉੱਥੇ ਕਈ ਬਾਰ ਅਤੇ ਕਲੱਬ ਹਨ। ਦੇਰ ਰਾਤ ਤੱਕ ਉੱਥੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਸ ਕੋਲ ਕੋਈ ਠੋਸ ਜਾਣਕਾਰੀ ਨਹੀਂ ਹੈ ਕਿ ਜਿਨ੍ਹਾਂ ਲੋਕਾਂ ਦਰਮਿਆਨ ਲੜਾਈ ਹੋਈ ਹੈ, ਉਹ ਗੋਲੀਬਾਰੀ ਤੋਂ ਪਹਿਲਾਂ ਕਿਸੇ ਬਾਰ ਦੇ ਅੰਦਰ ਸਨ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਜ਼ਰਾਈਲ ਦੇ ਫੌਜੀ ਹਮਲਿਆਂ ਵਿਚਕਾਰ ਗਾਜ਼ਾ ਪਹੁੰਚੀ ਰਾਹਤ ਸਮੱਗਰੀ, ਮ੍ਰਿਤਕਾਂ ਦੀ ਗਿਣਤੀ 8 ਹਜ਼ਾਰ ਦੇ ਪਾਰ
NEXT STORY