ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਬਹੁਤ ਸਖ਼ਤੀ ਕਰ ਰਿਹਾ ਹੈ। ਬੀਤੇ ਦਿਨੀਂ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਇੱਕ ਦਿਨ ਵਿੱਚ 2,200 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀਆਂ ਗ੍ਰਹਿ ਸਕੱਤਰ ਦੇ ਪ੍ਰਤੀ ਦਿਨ ਘੱਟੋ-ਘੱਟ 3,000 ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੇ ਆਦੇਸ਼ ਦੇ ਮੱਦੇਨਜ਼ਰ ਕੀਤੀਆਂ ਗਈਆਂ ਹਨ। ਉਨ੍ਹਾਂ ਦੇ ਨਾਮ ਸ਼ੁਰੂ ਵਿੱਚ ਅਲਟਰਨੇਟਿਵ ਟੂ ਡਿਟੈਂਸ਼ਨ (ਏ.ਟੀ.ਡੀ) ਪ੍ਰੋਗਰਾਮ ਤਹਿਤ ਦਰਜ ਕੀਤੇ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ 1244 ਕਰੋੜ ਦੇ ਘੁਟਾਲੇ ਦੇ ਦੋਸ਼ 'ਚ ਭਾਰਤੀ ਮੂਲ ਦਾ ਕਾਰੋਬਾਰੀ ਤਨਮਯ ਸ਼ਰਮਾ ਗ੍ਰਿਫ਼ਤਾਰ
ਹਾਲਾਂਕਿ ਉਨ੍ਹਾਂ ਨੂੰ ਖ਼ਤਰਾ ਨਹੀਂ ਮੰਨਿਆ ਜਾਂਦਾ, ਪਰ ਉਨ੍ਹਾਂ ਦੇ ਗੋਡਿਆਂ ਨਾਲ ਮਾਨੀਟਰ ਲਗਾ ਕੇ ਅਤੇ ਸਮਾਰਟਫੋਨ ਐਪਸ ਤੇ ਗੂਗਲ ਲੋਕੇਸ਼ਨ ਦੀ ਵਰਤੋਂ ਕਰਕੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਇਮੀਗ੍ਰੇਸ਼ਨ ਦਫ਼ਤਰ ਆਉਣ ਲਈ ਸੁਨੇਹੇ ਭੇਜੇ ਸਨ। ਸਾਰਿਆਂ ਦੇ ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਵਿੱਚੋਂ ਸੱਤ ਨੂੰ ਹੱਥਕੜੀ ਲਗਾ ਕੇ ਕਾਰ ਵਿੱਚ ਬਿਠਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
Trump ਨਾਲ ਵਧਿਆ ਤਣਾਅ, ਹੁਣ Musk ਨੇ ਦਿੱਤੀ ਇਹ ਧਮਕੀ
NEXT STORY