ਹੇਲਸਿੰਕੀ (ਭਾਸ਼ਾ)- ਦੱਖਣੀ ਫਿਨਲੈਂਡ ਦੇ ਐਸਪੂ ਸ਼ਹਿਰ ਵਿੱਚ ਵੀਰਵਾਰ ਤੜਕੇ ਇੱਕ ਅਸਥਾਈ ਪੈਦਲ ਯਾਤਰੀ ਪੁਲ ਦੇ ਡਿੱਗਣ ਕਾਰਨ ਦੋ ਦਰਜਨ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਸਕੂਲੀ ਬੱਚੇ ਸਨ। ਪੁਲਸ ਨੇ ਦੱਸਿਆ ਕਿ ਪੁਲ ਐਸਪੂ ਦੇ ਤਾਪਿਓਲਾ ਖੇਤਰ ਵਿੱਚ ਇੱਕ ਉਸਾਰੀ ਵਾਲੀ ਥਾਂ 'ਤੇ ਸੀ ਅਤੇ ਸਵੇਰੇ ਢਹਿ ਗਿਆ। ਹਾਦਸੇ 'ਚ ਕਿਸੇ ਦੀ ਮੌਤ ਨਹੀਂ ਹੋਈ ਹੈ ਪਰ 24 ਲੋਕ ਜ਼ਖਮੀ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਦੇ ਮਿਲਾਨ 'ਚ ਜ਼ੋਰਦਾਰ ਧਮਾਕਾ, 1 ਜ਼ਖ਼ਮੀ ਤੇ ਕਈ ਗੱਡੀਆਂ ਸੜ ਕੇ ਸੁਆਹ (ਤਸਵੀਰਾਂ)
ਏਸਪੂ ਰਾਜਧਾਨੀ ਹੇਲਸਿੰਕੀ ਦੇ ਨਾਲ ਲੱਗਦਾ ਸ਼ਹਿਰ ਹੈ। ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਲਸਿੰਕੀ ਯੂਨੀਵਰਸਿਟੀ ਹਸਪਤਾਲ ਨੇ ਕਿਹਾ ਕਿ ਉਸ ਨੂੰ 15 ਜ਼ਖਮੀ ਲੋਕਾਂ ਲਿਆਂਦਾ ਗਿਆ ਹੈ। ਹਸਪਤਾਲ ਦੇ ਬਿਆਨ ਮੁਤਾਬਕ ਜ਼ਿਆਦਾਤਰ ਜ਼ਖਮੀਆਂ ਨੂੰ 'ਫ੍ਰੈਕਚਰ' ਹੋਇਆ ਹੈ ਅਤੇ ਉਹ ਸਕੂਲੀ ਬੱਚੇ ਹਨ। ਫਿਨਲੈਂਡ ਦੇ ਰਾਸ਼ਟਰਪਤੀ ਸਾਉਲੀ ਨਿਨਿਸਤੋ ਨੇ ਟਵਿੱਟਰ 'ਤੇ ਕਿਹਾ ਕਿ ''ਟਪੀਓਲਾ 'ਚ ਹਾਦਸੇ ਦੀ ਖ਼ਬਰ ਹੈਰਾਨ ਕਰਨ ਵਾਲੀ ਹੈ। ਇਸ ਸਮੇਂ ਸਹਾਇਤਾ ਪ੍ਰਦਾਨ ਕਰਨ ਦੀ ਜ਼ਰੂਰਤ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ 'ਚ ਚੀਨੀ ਨਾਗਰਿਕਾਂ 'ਤੇ ਹਮਲੇ ਦੀ ਸਾਜ਼ਿਸ਼ ਨਾਕਾਮ, ਸ਼ੱਕੀ ਦੀ ਮੌਤ
NEXT STORY