ਵਾਸ਼ਿੰਗਟਨ (ਏ.ਐੱਨ.ਆਈ.): ਅੱਤਵਾਦ 'ਤੇ ਇਕ ਸਾਲਾਨਾ ਰਿਪੋਰਟ ਵਿਚ ਅਮਰੀਕਾ ਨੇ ਇਕ ਵਾਰ ਮੁੜ ਪਾਕਿਸਤਾਨ ਨੂੰ ਬੇਨਕਾਬ ਕੀਤਾ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਨੇ 2019 ਦੇ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜ਼ਹਰ ਤੇ 26/11 ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਸੱਜਾਦ ਮੀਰ ਉਰਫ ਮਜੀਦ 'ਤੇ ਕੋਈ ਕਾਰਵਾਈ ਨਹੀਂ ਕੀਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁੰਬਈ ਹਮਲੇ ਦਾ ਸਾਜ਼ਿਸ਼ਕਰਤਾ ਸੱਜਾਦ ਮੀਰ ਪਾਕਿਸਤਾਨ ਵਿਚ ਹੀ ਹੈ। ਇਹੀ ਨਹੀਂ, ਆਈ.ਐੱਸ.ਆਈ. ਨੇ ਇਨ੍ਹਾਂ ਅੱਤਵਾਦੀਆਂ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਵਰਗੀ ਸੁਰੱਖਿਆ ਵੀ ਦਿੱਤੀ ਹੈ।
ਹਾਲਾਂਕਿ ਇਮਰਾਨ ਸਰਕਾਰ ਇਨ੍ਹਾਂ ਅੱਤਵਾਦੀਆਂ ਦੀ ਪਾਕਿਸਤਾਨ ਵਿਚ ਮੌਜੂਦਗੀ ਤੋਂ ਲਗਾਤਾਰ ਇਨਕਾਰ ਕਰਦੀ ਰਹੀ ਹੈ ਪਰ ਮੀਰ ਤੇ ਅਜ਼ਹਰ ਆਈ.ਐੱਸ.ਆਈ. ਦੀ ਸਭ ਤੋਂ ਹਾਈ ਸਕਿਓਰਿਟੀ ਵਿਚ ਰਹਿ ਰਹੇ ਹਨ। ਅਮਰੀਕੀ ਨਾਗਰਿਕ ਡੇਵਿਡ ਕੋਲਮੇਨ ਹੇਡਲੀ ਦਾ ਹੈਂਡਲਰ ਸੱਜਾਦ ਮੀਰ ਰਾਵਲਪਿੰਡੀ ਦੇ ਆਦਿਲਾ ਜੇਲ ਰੋਡ 'ਤੇ ਗਾਰਡਨ ਵਿਲਾ ਹਾਊਸਿੰਗ ਸੋਸਾਇਟੀ ਜਾਂ ਲਾਹੌਰ ਦੇ ਅਲ ਫੈਜ਼ਲ ਟਾਊਨ ਵਿਚ 17, ਸੀ-ਬਲਾਕ ਵਿਚ ਜਾਂ ਲਾਹੌਰ ਦੇ ਗੰਦਾ ਨਾਲਾ ਏਰੀਆ ਵਿਚ ਰਹਿੰਦਾ ਹੈ।
ਸੱਜਾਦ ਮੀਰ ਦੇ ਸਿਰ 'ਤੇ 50 ਲੱਖ ਡਾਲਰ ਦਾ ਇਨਾਮ ਐਲਾਨ ਹੈ। 44 ਸਾਲਾ ਮੀਰ ਨੇ 26/11 ਮੁੰਬਈ ਹਮਲੇ ਦੌਰਾਨ ਨਰੀਮਨ ਹਾਊਸ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਹੋਲਤਜ਼ਬਰਗ ਜੋੜੇ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ।
ਬ੍ਰਿਟੇਨ 'ਚ ਭਾਰਤੀ ਮੂਲ ਦੇ ਲੋਕਾਂ 'ਚ ਵਧ ਰਹੇ ਮੌਤ ਦੇ ਮਾਮਲੇ, ਸਥਾਨਕ ਪੱਧਰ 'ਤੇ ਤਾਲਾਬੰਦੀ ਦੀ ਤਿਆਰੀ
NEXT STORY