ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਨੇ ਸ਼ਨੀਵਾਰ ਨੂੰ ਅਮਰੀਕਾ ਦੀ ਮਦਦ ਨਾਲ ਈਰਾਨ 'ਤੇ ਇਕ ਖਤਰਨਾਕ ਹਵਾਈ ਹਮਲਾ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਸ ਹਮਲੇ ਤੋਂ ਬਾਅਦ ਈਰਾਨ ਨੇ ਸਖ਼ਤ ਤੇਵਰ ਦਿਖਾਉਂਦੇ ਹੋਏ ਇਜ਼ਰਾਈਲ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।
ਈਰਾਨ ਵੱਲੋਂ 'ਤਬਾਹਕੁੰਨ' ਜਵਾਬ ਦੀ ਤਿਆਰੀ
ਈਰਾਨ ਇਸ ਹਮਲੇ ਦਾ ਸਖ਼ਤ ਜਵਾਬ ਦੇਣ ਦੀ ਯੋਜਨਾ ਬਣਾ ਰਿਹਾ ਹੈ। ਈਰਾਨੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪ੍ਰਤੀਕਿਰਿਆ ਬਹੁਤ ਸਖ਼ਤ ਅਤੇ 'ਤਬਾਹਕੁੰਨ' ਹੋਵੇਗੀ। ਰਾਇਟਰਜ਼ ਦੇ ਮੁਤਾਬਕ, ਤਹਿਰਾਨ ਹੁਣ ਜਵਾਬੀ ਕਾਰਵਾਈ ਦੀ ਤਿਆਰੀ 'ਚ ਜੁਟ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਜਿਨੀਵਾ 'ਚ ਅਮਰੀਕਾ ਅਤੇ ਈਰਾਨ ਦਰਮਿਆਨ ਗੱਲਬਾਤ ਚੱਲ ਰਹੀ ਸੀ, ਜਿਸ ਕਾਰਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਇਸੇ ਦੌਰਾਨ ਖ਼ਬਰਾਂ ਹਨ ਕਿ ਈਰਾਨ ਦੇ ਸਰਵਉੱਚ ਨੇਤਾ ਖਾਮੇਨੇਈ ਵੀ ਕਿਸੇ ਗੁਪਤ ਸਥਾਨ 'ਤੇ ਚਲੇ ਗਏ ਹਨ।
"ਅੰਤ ਹੁਣ ਤੁਹਾਡੇ ਹੱਥ 'ਚ ਨਹੀਂ"
ਈਰਾਨ ਦੀ ਰੱਖਿਆ ਕਮੇਟੀ ਦੇ ਮੁਖੀ ਇਬਰਾਹਿਮ ਅਜ਼ੀਜ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇਜ਼ਰਾਈਲ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ, ਪਰ ਹੁਣ ਤੁਸੀਂ ਅਜਿਹੇ ਰਾਹ 'ਤੇ ਚੱਲ ਪਏ ਹੋ ਜਿਸ ਦਾ ਅੰਤ ਹੁਣ ਤੁਹਾਡੇ ਕੰਟਰੋਲ 'ਚ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਜ਼ਰਾਇਲੀ ਹਮਲਿਆਂ ਨਾਲ ਕੰਬਿਆ ਈਰਾਨ, ਸੁਪਰੀਮ ਲੀਡਰ ਖਮੇਨੀ ਦੇ ਦਫਤਰ ਨੇੜੇ ਧਮਾਕੇ
NEXT STORY