ਦੀਰ ਅਲ-ਬਲਾਹ- ਵੀਰਵਾਰ ਨੂੰ ਉੱਤਰੀ ਗਾਜ਼ਾ ਦੇ ਇੱਕ ਸਕੂਲ ਵਿੱਚ ਪਨਾਹ ਲੈ ਰਹੇ ਘੱਟੋ-ਘੱਟ 27 ਫਲਸਤੀਨੀ ਮਾਰੇ ਗਏ ਅਤੇ 70 ਤੋਂ ਵੱਧ ਜ਼ਖਮੀ ਹੋ ਗਏ। ਸਿਹਤ ਮੰਤਰਾਲੇ ਦੇ ਬੁਲਾਰੇ ਜ਼ਾਹਿਰ ਅਲ-ਵਾਹਿਦੀ ਨੇ ਇਹ ਜਾਣਕਾਰੀ ਦਿੱਤੀ। ਹਾਲ ਹੀ ਦੇ ਸਮੇਂ 'ਚ, ਇਜ਼ਰਾਈਲ ਨੇ ਆਪਣੇ ਹਮਲਿਆਂ ਦਾ ਦਾਇਰਾ ਵਧਾ ਦਿੱਤਾ ਹੈ। ਅਲ-ਵਾਹਿਦੀ ਨੇ ਕਿਹਾ ਕਿ ਗਾਜ਼ਾ ਸ਼ਹਿਰ ਦੇ ਤੁਫਾਹ ਇਲਾਕੇ ਦੇ ਸਕੂਲ 'ਚੋਂ 14 ਬੱਚਿਆਂ ਅਤੇ ਪੰਜ ਔਰਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਪਰ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਗਾਜ਼ਾ ਸਿਟੀ ਖੇਤਰ ਵਿੱਚ 'ਹਮਾਸ ਦੇ ਕਮਾਂਡ ਅਤੇ ਕੰਟਰੋਲ ਸੈਂਟਰ' 'ਤੇ ਹਮਲਾ ਕੀਤਾ। ਇਸ ਨੇ ਕਿਹਾ ਕਿ ਇਸਨੇ ਨਾਗਰਿਕਾਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਣ ਲਈ ਕਦਮ ਚੁੱਕੇ ਹਨ।
ਅਮਰੀਕਾ ਰਹਿ ਰਹੇ ਭਾਰਤੀਆਂ ਲਈ ਅਲਰਟ, ਜੇ ਕੀਤੀ ਇਹ ਗਲਤੀ ਤਾਂ ਹੋ ਜਾਓਗੇ ਡਿਪੋਰਟ
NEXT STORY