ਨਵੀਂ ਦਿੱਲੀ (ਅਨਸ) – ਅਫਗਾਨਿਸਤਾਨ ਦੇ ਸਾਬਕਾ ਵਿੱਤ ਮੰਤਰੀ ਖਾਲਿਦ ਪਾਇੰਦਾ ਨੇ ਸਨਸਨੀਖੇਜ਼ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਝੂਠ ਹੈ ਕਿ ਅਫਗਾਨ ਫੌਜ ਵਿਚ ਫੌਜੀਆਂ ਦੀ ਗਿਣਤੀ 3 ਲੱਖ ਸੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਫੌਜੀ ਜਰਨੈਲਾਂ ਨੇ ਫੌਜੀਆਂ ਦੀ ਗਿਣਤੀ ਦੀ ਗੱਲ 6 ਗੁਣਾ ਵਧਾ-ਚੜ੍ਹਾ ਕੇ ਦੱਸੀ ਅਤੇ ਬਦਲੇ ਵਿਚ ਤਾਲਿਬਾਨ ਕੋਲੋਂ ਪੈਸੇ ਬਟੌਰੇ। ਇਨ੍ਹਾਂ ਭ੍ਰਿਸ਼ਟ ਜਰਨੈਲਾਂ ਕਾਰਨ ਦੇਸ਼ ਦੀ ਸਰਕਾਰ ਦਾ ਪਤਨ ਹੋਇਆ।
ਉਨ੍ਹਾਂ ਕਿਹਾ ਕਿ ਸਰਕਾਰ ਕੋਲ ਫੌਜੀਆਂ ਅਤੇ ਪੁਲਸ ਦੀ 3 ਲੱਖ ਤੋਂ ਵੱਧ ਗਿਣਤੀ ਨਹੀਂ ਸੀ। ਤਾਲਿਬਾਨ ਦੀ ਚੜ੍ਹਤ ਤੋਂ ਪਹਿਲਾਂ ਹੀ ਅਸਤੀਫਾ ਦੇ ਕੇ ਦੇਸ਼ ਛੱਡਣ ਵਾਲੇ ਖਾਲਿਦ ਨੇ ਕਿਹਾ ਕਿ ਜਿਹੜੇ ਰਿਕਾਰਡ ਵਿਖਾਏ ਜਾ ਰਹੇ ਸਨ ਕਿ ਸੁਰੱਖਿਆ ਫੋਰਸਾਂ ਦੀ ਗਿਣਤੀ ਤਾਲਿਬਾਨ ਤੋਂ ਬਹੁਤ ਵੱਧ ਹੈ, ਬਿਲਕੁਲ ਫਰਜ਼ੀ ਸਨ। ਉਨ੍ਹਾਂ ਦੋਸ਼ ਲਾਇਆ ਕਿ ਫੌਜੀਆਂ ਦੀ ਗਿਣਤੀ 6 ਗੁਣਾ ਤੋਂ ਵੱਧ ਦੱਸੀ ਗਈ। ਇਨ੍ਹਾਂ ਵਿਚ ਮਰਨ ਵਾਲੇ ਫੌਜੀਆਂ ਦਾ ਕੋਈ ਹਿਸਾਬ ਨਹੀਂ ਸੀ ਕਿਉਂਕਿ ਕਮਾਂਡਰ ਉਨ੍ਹਾਂ ਦੀ ਬੈਂਕ ਪਾਸਬੁੱਕ ਆਪਣੇ ਕੋਲ ਰੱਖਦੇ ਸਨ ਅਤੇ ਉਨ੍ਹਾਂ ਦੀ ਤਨਖਾਹ ਵੀ ਖੁਦ ਹੀ ਕਢਵਾ ਲੈਂਦੇ ਸਨ । ਆਫਗਾਨਿਸਤਾਨ ਦੀ ਮੁੜ-ਉਸਾਰੀ ਲਈ ਅਮਰੀਕੀ ਵਿਸ਼ੇਸ਼ ਮਹਾਨਿਰੀਖਕ ਦੀ 2016 ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਨਾ ਤਾਂ ਅਮਰੀਕਾ ਅਤੇ ਨਾ ਹੀ ਉਸਦੇ ਅਫਗਾਨ ਸਹਿਯੋਗੀਆਂ ਨੂੰ ਪਤਾ ਹੈ ਕਿ ਅਸਲ ਵਿਚ ਕਿੰਨੇ ਅਫਗਾਨ ਫੌਜੀ ਅਤੇ ਕਿੰਨੇ ਪੁਲਸ ਮੁਲਾਜ਼ਮ ਮੌਜੂਦ ਹਨ, ਕਿੰਨੇ ਅਸਲ ਵਿਚ ਡਿਊਟੀ ਲਈ ਉਪਲੱਬਧ ਹਨ ਜਾਂ ਉਨ੍ਹਾਂ ਦੀ ਆਪ੍ਰੇਟਿੰਗ ਸਮਰੱਥਾ ਦੀ ਅਸਲ ਸਥਿਤੀ ਕੀ ਹੈ?
ਤਾਜ਼ਿਕਸਤਾਨ ਵਿਚ ਫਸੇ ਅਫਗਾਨ ਪਾਇਲਟਾਂ ਨੂੰ ਜਲਦੀ ਕੱਢੇਗਾ ਅਮਰੀਕਾ : ਪੈਂਟਾਗਨ
ਵਾਸ਼ਿੰਗਟਨ : ਤਾਲਿਬਾਨ ਵੱਲੋਂ ਅਫਗਾਨਿਸਤਾਨ ’ਤੇ ਕਬਜ਼ਾ ਕੀਤੇ ਜਾਣ ਪਿੱਛੋਂ ਦੇਸ਼ ਵਿਚੋਂ ਭੱਜਣ ਵਾਲੇ ਫੌਜੀ ਪਾਇਲਟਾਂ ਸਮੇਤ ਲਗਭਗ 200 ਫਸੇ ਹੋਏ ਅਫਗਾਨ ਸ਼ਰਨਾਰਥੀਆਂ ਦੇ ਇਕ ਗਰੁੱਪ ਨੂੰ ਜਲਦੀ ਹੀ ਤਾਜ਼ਿਕਸਤਾਨ ਵਿਚੋਂ ਕੱਢਿਆ ਜਾਵੇਗਾ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਕਿ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਪਾਇਲਟਾਂ ਸਮੇਤ ਲਗਭਗ 119 ਅਫਗਾਨੀਆਂ ਦਾ ਇਕ ਗਰੁੱਪ ਤਾਜ਼ਿਕਸਤਾਨ ਵਿਚ ਰਹਿੰਦਾ ਹੈ ਅਤੇ ਉਥੋਂ ਦਾ ਸਾਡਾ ਦੂਤਘਰ ਉਨ੍ਹਾਂ ਦੀ ਰਵਾਨਗੀ ਵਿਚ ਤੇਜ਼ੀ ਲਿਆਉਣ ਲਈ ਕੰਮ ਕਰ ਰਿਹਾ ਹੈ। ਆਪਣੀ ਜਾਨ ਬਚਾਉਣ ਲਈ ਅਫਗਾਨਿਸਤਾਨ ਤੋਂ ਸਰਹੱਦ ਪਾਰ ਕਰਨ ਵਾਲੇ ਲਗਭਗ 150 ਫੌਜੀ ਪਾਇਲਟਾਂ ਨੂੰ ਤਾਜ਼ਿਕਸਤਾਨ ਵਿਚ ਅਧਿਕਾਰੀਆਂ ਵੱਲੋਂ 3 ਮਹੀਨੇ ਤੋਂ ਵੱਧ ਸਮੇਂ ਤੋਂ ਹਿਰਾਸਤ ਵਿਚ ਰੱਖਿਆ ਗਿਆ ਹੈ।
ਅਫਗਾਨਿਸਤਾਨ ਤੋਂ ਹਜ਼ਾਰਾਂ ਲੋਕ ਸ਼ਰਨ ਦੀ ਭਾਲ 'ਚ ਆ ਰਹੇ ਹਨ ਈਰਾਨ
NEXT STORY