ਨਿਊਯਾਰਕ- ਅਮਰੀਕਾ ਦੇ ਨਿਊਜਰਸੀ ਵਿਚ ਰਹਿੰਦੇ ਭਾਰਤੀ ਮੂਲ ਦੇ ਇਕ ਪਰਿਵਾਰ ਦੇ 3 ਮੈਂਬਰਾਂ ਦੀ ਘਰ ਵਿਚ ਹੀ ਬਣੇ ਸਵੀਮਿੰਗ ਪੂਲ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ।
ਮੰਗਲਵਾਰ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 62 ਸਾਲਾ ਭਰਤ ਪਟੇਲ, 33 ਸਾਲਾ ਨਿਸ਼ਾ ਪਟੇਲ ਅਤੇ 8 ਸਾਲਾ ਕੁੜੀ ਦੀ ਪਾਣੀ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਪੁਲਸ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਗੁਆਂਢੀਆਂ ਦਾ ਫੋਨ ਆਇਆ ਕਿ ਕੋਈ ਡਿੱਗ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸੋਮਵਾਰ ਸ਼ਾਮ ਨੂੰ ਵਾਪਰਿਆ ।
ਅਧਿਕਾਰੀਆਂ ਨੇ ਦੱਸਿਆ ਕਿ ਜਦ ਤਕ ਉਹ ਉੱਥੇ ਪੁੱਜੇ ਤਦ ਤਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਇਹ ਪਰਿਵਾਰ ਦੋ ਕੁ ਹਫਤੇ ਪਹਿਲਾਂ ਹੀ ਇੱਥੇ ਰਹਿਣ ਲਈ ਆਇਆ ਸੀ ਤੇ ਪੂਲ ਦੀ ਸਰਵਿਸ ਹੋਣ ਸਮੇਂ ਉਹ ਬਹੁਤ ਖੁਸ਼ ਸਨ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕੀ ਇਹ ਹਾਦਸਾ ਹੈ ਜਾਂ ਇਸ ਪਿੱਛੇ ਕਿਸੇ ਦਾ ਹੱਥ ਹੈ ਕਿਉਂਕਿ ਪਰਿਵਾਰ ਦੇ ਤਿੰਨੋਂ ਮੈਂਬਰਾਂ ਦਾ ਇਕੋ ਜਿਹੇ ਤਰੀਕੇ ਨਾਲ ਡੁੱਬ ਜਾਣਾ ਸਾਧਾਰਣ ਗੱਲ ਨਹੀਂ । ਫਿਲਹਾਲ ਮਾਮਲੇ ਦੀ ਜਾਂਚ ਮਗਰੋਂ ਹੀ ਸਾਰੀ ਗੱਲ ਸਾਹਮਣੇ ਆਵੇਗੀ।
ਪਾਕਿ 'ਚ ਕੋਵਿਡ-19 ਦੇ 3,892 ਨਵੇਂ ਮਾਮਲੇ, 3,337 ਪੀੜਤਾਂ ਦੀ ਹਾਲਤ ਗੰਭੀਰ
NEXT STORY