ਨਿਊ ਬਰਨਜ਼ਵਿਕ— ਕੈਨੇਡਾ ਦੇ ਸੂਬੇ ਨਿਊ ਬਰਨਜ਼ਵਿਕ 'ਚ ਇਕ ਪਬਲਿਕ ਹਾਊਸਿੰਗ ਯੁਨਿਟ 'ਸੈਂਟ ਜੌਹਨ' 'ਚ ਕਾਰਬਨ ਮੋਨੋਆਕਸਾਈਡ ਲੀਕ ਹੋ ਜਾਣ ਕਾਰਨ ਇਸ ਇਮਾਰਤ ਨੂੰ ਖਾਲੀ ਕਰਵਾਇਆ ਗਿਆ। ਇਸ ਕਾਰਨ ਘੱਟੋ-ਘੱਟ 5 ਲੋਕਾਂ ਦੀ ਹਾਲਤ ਖਰਾਬ ਹੋ ਗਈ ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੂਤਰਾਂ ਮੁਤਾਬਕ ਸ਼ੁੱਕਰਵਾਰ ਰਾਤ 10 ਵਜੇ ਇਹ ਘਟਨਾ ਵਾਪਰੀ। ਇਸ ਇਮਾਰਤ ਕੋਲ ਰਹਿ ਰਹੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਇਕ ਆਵਾਜ਼ ਸੁਣਾਈ ਦਿੱਤੀ ਸੀ। ਇਸ ਮਗਰੋਂ ਇਸ 6 ਯੁਨਿਟ ਵਾਲੀ ਇਮਾਰਤ 'ਚੋਂ ਲੋਕਾਂ ਨੂੰ ਕੱਢਣਾ ਸ਼ੁਰੂ ਕੀਤਾ ਗਿਆ।
-ll.jpg)
ਇਸ ਵਿਅਕਤੀ ਨੇ ਫੋਨ ਕਰਕੇ ਐਮਰਜੈਂਸੀ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ। ਸਮੇਂ ਸਿਰ ਕਾਰਵਾਈ ਕਰਦੇ ਹੋਇਆਂ ਇਮਾਰਤ 'ਚੋਂ ਵਿਅਕਤੀਆਂ ਨੂੰ ਕੱਢਿਆ ਗਿਆ ਅਤੇ ਇਨ੍ਹਾਂ ਨੂੰ ਹੈਲੀਫੈਕਸ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸੇ ਇਮਾਰਤ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਹ ਫਿਲਮ ਦੇਖ ਰਿਹਾ ਸੀ ਅਤੇ ਅਚਾਨਕ ਚਿਤਾਵਨੀ ਅਲਾਰਮ ਵੱਜਣ ਲੱਗਾ। ਪਹਿਲਾਂ ਤਾਂ ਉਹ ਸਮਝ ਹੀ ਨਾ ਸਕਿਆ ਕਿ ਕੀ ਹੋਇਆ ਹੈ ਤੇ ਬਾਅਦ 'ਚ ਪਤਾ ਲੱਗਾ ਕਿ ਇੱਥੇ ਗੈਸ ਲੀਕ ਹੋ ਗਈ ਹੈ। ਲੋਕਾਂ ਨੇ ਦੱਸਿਆ ਕਿ ਉਹ ਬੁਰੀ ਤਰ੍ਹਾਂ ਨਾਲ ਡਰ ਗਏ ਸਨ। ਫਿਲਹਾਲ ਗੈਸ ਲੀਕ ਹੋਣ ਦੇ ਕਾਰਨਾਂ ਦੀ ਜਾਂਚ ਹੋ ਰਹੀ ਹੈ। ਇਸ ਇਮਾਰਤ 'ਚ ਰਹਿਣ ਵਾਲੇ ਲੋਕਾਂ ਨੂੰ ਥੋੜੇ ਸਮੇਂ ਲਈ ਕਿਸੇ ਹੋਰ ਥਾਂ 'ਤੇ ਸ਼ਿਫਟ ਕਰ ਦਿੱਤਾ ਗਿਆ ਹੈ।
ਕੈਸੀਨੋ ਹੋਟਲ 'ਚ ਗੋਲੀਬਾਰੀ, 2 ਸੁਰੱਖਿਆ ਕਰਮਚਾਰੀ ਜ਼ਖਮੀ
NEXT STORY