ਨਿਊਯਾਰਕ (ਰਾਜ ਗੋਗਨਾ) - ਬੀਤੇਂ ਦਿਨ ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਜਾਣ ਦੇ ਬਾਰੇ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਪਤੀ-ਪਤਨੀ ਅਤੇ ਉਹਨਾਂ ਦੀ 17 ਸਾਲ ਦੀ ਧੀ ਸ਼ਾਮਲ ਹੈ। ਇਹ ਤਿੰਨੇ ਮੈਂਬਰ ਜਿੰਨ੍ਹਾਂ ਵਿੱਚ ਉਹਨਾਂ ਦੀ 17 ਸਾਲਾ ਦੀ ਧੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਸਵਾ ਲੱਖ ਰੁਪਏ ਤੱਕ ਸਸਤੀਆਂ ਹੋਈਆਂ ਕਾਰਾਂ, ਜਾਣੋ ਕਿਹੜੀ ਕੰਪਨੀ ਦੇ ਰਹੀ ਹੈ ਕਿੰਨਾ ਡਿਸਕਾਉਂਟ
ਇਹ ਪਰਿਵਾਰ ਆਪਣੀ ਧੀ ਦੇ ਦਾਖਲੇ ਦੀ ਸ਼ੁਰੂਆਤ ਕਰਨ ਲਈ ਟੈਕਸਾਸ ਸੂਬੇ ਦੇ ਸ਼ਹਿਰ ਡਲਾਸ ਵਿਖੇ ਦਾਖਲੇ ਲਈ 'ਯੂਨੀਵਰਸਿਟੀ ਆਫ ਟੈਕਸਾਸ' ਛੱਡਣ ਜਾ ਰਹੇ ਸਨ। ਹਾਲਾਂਕਿ ਉਹਨਾਂ ਲਈ ਇਹ ਬੜੇ ਉਤਸ਼ਾਹ ਵਾਲਾ ਦਿਨ ਸੀ ਜੋ ਇੱਕ ਤ੍ਰਾਸਦੀ ਵਿੱਚ ਬਦਲ ਗਿਆ। ਕਿਉਂਕਿ ਇਹ ਇੱਕੋ ਹੀ ਪਰਿਵਾਰ ਦੇ ਭਾਰਤੀ ਅਮਰੀਕੀ ਦੇ ਤਿੰਨ ਮੈਂਬਰਾਂ ਦੀ ਟੈਕਸਾਸ ਵਿੱਚ ਇੱਕ ਕਾਰ ਹਾਦਸੇ ਵਿੱਚ ਮਾਰੇ ਗਏ। 14 ਜੁਲਾਈ ਦੀ ਸਵੇਰ ਨੂੰ ਹੋਏ ਇਸ ਘਾਤਕ ਹਾਦਸੇ ਵਿਚ ਅਰਵਿੰਦ ਮਨੀ (45), ਉਸ ਦੀ ਪਤਨੀ ਪ੍ਰਦੀਪਾ ਅਰਵਿੰਦ (40) ਅਤੇ ਉਨ੍ਹਾਂ ਦੀ ਧੀ ਆਂਦਰਿਲ ਅਰਵਿੰਦ (17) ਸ਼ਾਮਲ ਸਨ।
ਇਹ ਵੀ ਪੜ੍ਹੋ : UPI ਦਾ ਨਵਾਂ ਫੀਚਰ: ਇੱਕੋ ਬੈਂਕ ਖਾਤੇ ਤੋਂ ਦੋ ਲੋਕ ਕਰ ਸਕਦੇ ਹਨ ਪੇਮੈਂਟ, ਜਾਣੋ ਪੂਰੀ ਜਾਣਕਾਰੀ
ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਅਨੁਸਾਰ, ਪਰਿਵਾਰ ਟੈਕਸਾਸ ਯੂਨੀਵਰਸਿਟੀ ਜਾ ਰਿਹਾ ਸੀ ਜਦੋਂ ਇਹ ਘਾਤਕ ਹਾਦਸਾ ਵਾਪਰਿਆ। ਇਸ ਪਰਿਵਾਰ ਦਾ ਇੱਕ 14 ਸਾਲ ਦਾ ਬੇਟਾ ਅਦੀਰਿਅਨ ਅਰਵਿੰਦ ਹੈ, ਜੋ ਉਨ੍ਹਾਂ ਦੇ ਨਾਲ ਯਾਤਰਾ ਨਹੀ ਕਰ ਰਿਹਾ ਸੀ, ਕਿਉਂਕਿ ਉਹ ਨੌਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਹਾਈ ਸਕੂਲ ਦਾ ਆਪਣਾ ਪਹਿਲਾ ਦਿਨ ਸ਼ੁਰੂ ਕਰ ਰਿਹਾ ਸੀ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੱਖਣ ਵੱਲ ਨੂੰ ਯਾਤਰਾ ਕਰ ਰਹੇ ਇਸ ਪਰਿਵਾਰ ਦੀ 'ਕੈਡਿਲੈਕ ਗੱਡੀ' ਦਾ ਪਿਛਲਾ ਟਾਇਰ ਫੱਟ ਗਿਆ, ਜਿਸ ਕਾਰਨ ਵਾਹਨ 'ਤੇ ਕੰਟਰੋਲ ਗੁਆ ਬੈਠੇ ਅਤੇ ਉਹਨਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਆਉਣ ਵਾਲੀ ਟ੍ਰੈਫਿਕ ਵਿੱਚ ਚਲੀ ਗਈ। ਉਹਨਾਂ ਦੀ ਕੈਡਿਲੈਕ ਕਾਰ ਇੱਕ ਕਾਰ ਨਾਲ ਟਕਰਾ ਗਈ ਅਤੇ ਇਸ ਹਾਦਸੇ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਈਜੀਰੀਆ 'ਚ ਬੰਦੂਕਧਾਰੀਆਂ ਨੇ 20 ਵਿਦਿਆਰਥੀਆਂ ਨੂੰ ਕੀਤਾ ਅਗਵਾ
NEXT STORY