ਰੋਮ(ਇਟਲੀ) (ਟੇਕਚੰਦ ਜਗਤਪੁਰ) : ਪਿੰਡੀ ਦੀਵਾਨੀਵਾਲ ਤਹਿਸੀਲ ਬਟਾਲਾ ਨਾਲ਼ ਸਬੰਧਿਤ ਇਟਲੀ ਵਸਦੇ ਐੱਨ ਆਰ ਆਈ ਸ:ਰੁਪਿੰਦਰ ਸਿੰਘ ਸਪੁੱਤਰ ਸ:ਕੁਲਵੰਤ ਸਿੰਘ ਵੱਲੋਂ ਸਰਕਾਰੀ ਐਲੀਮੈਟਰੀ ਸਕੂਲ ਦੀਵਾਨੀਵਾਲ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਬੱਚਿਆਂ ਨੂੰ 50 ਟ੍ਰੈਕ ਸੂਟ ਵੰਡੇ ਗਏ। ਸ:ਰੁਪਿੰਦਰ ਸਿੰਘ ਵੱਲੋਂ ਆਪਣੇ ਸਵੱਰਗਵਾਸੀ ਦਾਦਾ ਸਾਬਕਾ ਸਰਪੰਚ ਸੋਹਣ ਸਿੰਘ ਨੰਬਰਦਾਰ ਦੀ ਯਾਦ ਵਿੱਚ ਦੀਵਾਨੀਵਾਲ ਦੇ ਸਕੂਲ 'ਚ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਬੱਚਿਆਂ ਨੂੰ 50 ਟ੍ਰੈਕ ਸੂਟ ਵੰਡ ਕੇ ਦਾਨ ਕਰਨ ਦਾ ਮਹਾਨ ਕਾਰਜ ਕੀਤਾ ਗਿਆ।
ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਅਤੇ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਹਾਜਿਰ ਸਨ। ਸ:ਰੁਪਿੰਦਰ ਸਿੰਘ ਇਟਲੀ ਵੱਲੋਂ ਕੀਤੇ ਗਏ ਇਸ ਵਡਮੁੱਲੇ ਉਪਰਾਲੇ ਦੀ ਸਕੂਲ ਦੇ ਸਟਾਫ ਵੱਲੋਂ ਉਨਾਂ ਦਾ ਧੰਨਵਾਦ ਕਰਦਿਆਂ ਇਸ ਯਤਨ ਦੀ ਭਰਪੂਰ ਸ਼ਾਲਾਘਾ ਵੀ ਕੀਤੀ ਗਈ।ਦੱਸਣਯੋਗ ਹੈ ਕਿ ਸ; ਰੁਪਿੰਦਰ ਸਿੰਘ ਉੱਤਰੀ ਇਟਲੀ ਦੇ ਮਾਰੇਨੇ ਇਲਾਕੇ ਵਿੱਚ ਰਹਿੰਦੇ ਹਨ ਤੇ ਸਮਾਜਿਕ ਭਲਾਈ ਦੇ ਕਾਰਜਾਂ 'ਚ ਹਮੇਸ਼ਾ ਵਧ-ਚੜ ਕੇ ਯੋਗਦਾਨ ਪਾਉਦੇ ਰਹਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਤਾਈਵਾਨ ਦੀ ਧਰਤੀ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
NEXT STORY