ਬ੍ਰਾਸੀਲੀਆ (ਬਿਊਰੋ): ਸੋਸ਼ਲ ਮੀਡੀਆ 'ਤੇ ਇਨੀ ਦਿਨੀਂ ਇਕ 3 ਸਾਲ ਦੇ ਬੱਚੇ ਦੀ ਬਹਾਦੁਰੀ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਬੱਚੇ ਦੀ ਬਹਾਦੁਰੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।ਇਸ ਵੀਡੀਓ ਨੂੰ ਬ੍ਰਾਜ਼ੀਲ ਦੇ ਰਿਓ ਡੀ ਜੇਨੇਰੀਓ ਦੇ ਇਕ ਸ਼ਹਿਰ ਵਿਚ ਰਹਿਣ ਵਾਲੇ ਪਾਲੀਆਨਾ ਡਿ ਕੰਸੋਲ ਓਲੀਵੀਏਰਾ ਨੇ ਫੇਸਬੁੱਕ ਅਕਾਊਂਟ ਤੋਂ ਸ਼ੇਅਰ ਕੀਤਾ ਹੈ।
ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਦੋ ਬੱਚੇ ਸਵੀਮਿੰਗ ਪੂਲ ਦੇ ਕਿਨਾਰੇ 'ਤੇ ਹਨ। ਉਹ ਪੂਲ ਵਿਚ ਤੈਰ ਰਹੇ ਇਕ ਖਿਡੌਣੇ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਹਨਾਂ ਵਿਚੋਂ ਇਕ ਆਰਥਰ ਹੈ ਜਦਕਿ ਦੂਜਾ ਉਸ ਦੇ ਘਰ ਵਿਚ ਕੰਮ ਕਰਨ ਵਾਲੇ ਕੇਅਰ ਟੇਕਰ ਦਾ ਬੇਟਾ ਹੈ। ਦੋਵੇਂ ਇਕੋ ਉਮਰ ਦੇ ਮਤਲਬ 3 ਸਾਲ ਦੇ ਹਨ। ਖਿਡੌਣੇ ਨੂੰ ਖਿੱਚਣ ਦੀ ਕੋਸ਼ਿਸ਼ ਵਿਚ ਦੂਜਾ ਬੱਚਾ ਅਚਾਨਕ ਤਿਲਕ ਕੇ ਪੂਲ ਵਿਚ ਡਿੱਗ ਪੈਂਦਾ ਹੈ। ਪੂਲ ਵਿਚ ਡਿੱਗਣ ਦੇ ਬਾਅਦ ਉਹ ਬਚਣ ਲਈ ਸੰਘਰਸ਼ ਕਰਦਾ ਦਿਸਦਾ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਪਾਕਿ ਡਰੱਗ ਗਿਰੋਹ ਦਾ ਪਰਦਾਫਾਸ਼, 17 ਮਿਲੀਅਨ ਪੌਂਡ ਦੀ ਜਾਇਦਾਦ ਬਰਾਮਦ
ਇਸ ਦੌਰਾਨ ਆਲੇ-ਦੁਆਲੇ ਮਦਦ ਲਈ ਕੋਈ ਹੋਰ ਨਾ ਦਿਸਦਾ ਦੇਖ ਕੇ ਆਰਥਰ ਖੁਦ ਹੀ ਆਪਣਾ ਹੱਥ ਮਦਦ ਲਈ ਵਧਾਉਂਦਾ ਹੈ। ਆਰਥਰ ਨੇ ਪੂਲ ਵਿਚ ਫਸੇ ਆਪਣੇ ਦੋਸਤ ਦਾ ਹੱਥ ਖਿੱਚਿਆ ਅਤੇ ਪੂਰੀ ਤਾਕਤ ਲਗਾ ਕੇ ਉਸ ਨੂੰ ਮੁਸੀਬਤ ਵਿਚੋਂ ਬਾਹਰ ਕੱਢਿਆ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਆਰਥਕ ਦੀ ਸਮਝਦਾਰੀ ਅਤੇ ਬਹਾਦੁਰੀ ਦੀ ਜੰਮ ਕੇ ਤਾਰੀਫ ਕਰ ਰਹੇ ਹਨ। ਇਹ ਵੀਡੀਓ ਜਿਵੇਂ ਹੀ ਸੋਸਲ਼ ਮੀਡੀਆ 'ਤੇ ਵਾਇਰਲ ਹੋਇਆ ਲੋਕ ਇਸ 3 ਸਾਲ ਦੇ ਬੱਚੇ ਦੀ ਤਾਰੀਫ ਕਰਨ ਲੱਗੇ।
ਬ੍ਰਿਟਿਸ਼ ਕੋਲੰਬੀਆ : ਜੰਗਲੀ ਅੱਗ ਕਾਰਨ ਘਰ ਛੱਡ ਕੇ ਜਾਣ ਵਾਲਿਆਂ ਲਈ ਰਾਹਤ ਦੀ ਖਬਰ
NEXT STORY