ਸਨਾ— ਯਮਨ ਦੀ ਰਾਜਧਾਨੀ ਸਨਾ ਵਿਚ ਇਕ ਬਲਾਤਕਾਰੀ ਨੂੰ ਵਿਚਕਾਰ ਸੜਕ ਉੱਤੇ ਸ਼ਰੇਆਮ ਗੋਲੀ ਮਾਰੀ ਗਈ । ਉਸ ਨੂੰ ਤਿੰਨ ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਸੀ । ਇੱਥੇ ਲਾਗੂ ਇਸਲਾਮਿਕ ਕਨੂੰਨ ਤਹਿਤ ਕਤਲ ਦਾ ਦੋਸ਼ੀ ਪਾਏ ਜਾਣ ਉੱਤੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ।
41 ਸਾਲ ਦੇ ਮੁਹੰਮਦ ਅਲ ਮਘਰਬੀ ਨੂੰ ਜੇਲ ਦੀ ਵੈਨ ਵਿਚ ਸ਼ਹਿਰ ਦੇ ਚੌਰਾਹੇ ਤੱਕ ਲਿਆਇਆ ਗਿਆ । ਫਿਰ ਸੜਕ ਉੱਤੇ ਚਾਦਰ ਵਿਛਾ ਕੇ ਉਸ ਨੂੰ ਲਿਟਾਇਆ ਗਿਆ ਸੀ ਅਤੇ ਉਸ ਦੇ ਦੋਵੇਂ ਹੱਥ ਪਿੱਠ ਉੱਤੇ ਬੰਨ੍ਹ ਦਿੱਤੇ ਗਏ । ਇਸ ਤੋਂ ਬਾਅਦ ਵਿਚਕਾਰ ਸੜਕ ਉੱਤੇ ਜਵਾਨਾਂ ਨੇ ਏ. ਕੇ-47 ਰਾਇਫਲ ਨਾਲ ਬਲਾਤਕਾਰੀ ਨੂੰ ਗੋਲੀ ਮਾਰ ਦਿੱਤੀ । ਜਦੋਂ ਬਲਾਤਕਾਰੀ ਨੂੰ ਗੋਲੀ ਮਾਰੀ ਗਈ ਤਾਂ ਉਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮੌਜੂਦ ਸਨ। ਇਸ ਦੀ ਕਵਰੇਜ ਲਈ ਕਈ ਟੀ.ਵੀ ਚੈਨਲਸ ਦੇ ਕੈਮਰੇ ਵੀ ਲੱਗੇ ਹੋਏ ਸਨ ਅਤੇ ਪੂਰੀ ਘਟਨਾ ਨੂੰ ਬਰਾਡਕਾਸਟ ਕੀਤਾ ਜਾ ਰਿਹਾ ਸੀ। ਇਕ ਰਿਪੋਰਟ ਮੁਤਾਬਕ ਯਮਨ ਵਿਚ ਸ਼ਰੀਆ ਕਾਨੂੰਨ ਦੇ ਤਹਿਤ ਇਹ ਸਜ਼ਾ ਦਿੱਤੀ ਗਈ। ਕਨੂੰਨ ਦੇ ਤਹਿਤ ਕਤਲ ਦੇ ਦੋਸ਼ੀ ਲਈ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ । ਇਸ ਨੂੰ ਬਦਲਨ ਦਾ ਅਧਿਕਾਰ ਸਿਰਫ ਪੀੜਤ ਦੇ ਪਰਿਵਾਰ ਕੋਲ ਹੁੰਦਾ ਹੈ ।
ਕੈਨੇਡਾ 'ਚ ਸਿੱਖ ਸੰਗਤਾਂ ਨੇ ਸਜਾਇਆ 'ਮੀਰੀ-ਪੀਰੀ ਨਗਰ ਕੀਰਤਨ' (ਦੇਖੋ ਤਸਵੀਰਾਂ)
NEXT STORY