ਕਾਹਿਰਾ - ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫੌਜ ਨੇ ਯਮਨ ਦੇ 4 ਪੱਛਮੀ ਸੂਬਿਆਂ ਵਿਚ ਕਰੀਬ 30 ਹਵਾਈ ਹਮਲੇ ਕੀਤੇ ਹਨ। ਯਮਨ ਵਿਚ ਸਰਗਰਮ ਵਿਧ੍ਰੋਹੀ ਸਮੂਹ ਹਾਓਤੀ ਵੀਰਵਾਰ ਨੂੰ ਆਪਣੇ ਅਲ ਮਸੀਰਾਹ ਬ੍ਰਾਡਕਾਸਟਰ ਨੂੰ ਇਹ ਜਾਣਕਾਰੀ ਦਿੱਤੀ। ਵਿਧ੍ਰੋਹੀ ਸਮੂਹ ਨੇ ਦੱਸਿਆ ਕਿ ਮਾਰਿਬ ਸੂਬੇ ਦੇ ਮੱਜ਼ਾਰ ਅਤੇ ਹਾਰਿਬ ਅਲ ਕਰਾਮਿਸ਼ ਜ਼ਿਲਿਆਂ ਵਿਚ ਕਰੀਬ 13 ਹਵਾਈ ਹਮਲੇ ਕੀਤੇ ਗਏ। ਸਨਾ ਸੂਬੇ ਦੇ ਨੀਹ੍ਹਾ ਜ਼ਿਲੇ ਵਿਚ 8 ਹਵਾਈ ਹਮਲੇ ਕੀਤੇ ਗਏ। ਹਾਓਤੀ ਮੁਤਾਬਕ ਸਾੜਾ ਸੂਬੇ ਵਿਚ 6 ਹੋਰ ਅਲ ਜਾਵਫ ਸੂਬੇ ਵਿਚ ਘਟੋਂ-ਘੱਟ 2 ਹਵਾਈ ਹਮਲੇ ਕੀਤੇ ਗਏ। ਯਮਨ ਦਾ ਸਾੜਾ ਅਤੇ ਅਲ ਜਾਵਫ ਸੂਬਾ ਸਾਊਦੀ ਦੀ ਸਰਹੱਦ ਨਾਲ ਲੱਗਾ ਹੋਇਆ ਹੈ।
ਕੈਨੇਡਾ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਇੰਨੀ ਹੋਈ, ਦੇਖੋ ਰਿਪੋਰਟ
NEXT STORY