ਮਾਸਕੋ/ਤੇਹਰਾਨ: ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੀ ਇੱਕ ਹਵਾਈ ਹਮਲੇ ਵਿੱਚ ਹੋਈ ਮੌਤ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਪੁਤਿਨ ਨੇ ਇਸ ਹੱਤਿਆ ਨੂੰ ਮਨੁੱਖੀ ਨੈਤਿਕਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਘਿਨਾਉਣੀ ਉਲੰਘਣਾ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਤੇਹਰਾਨ ਵਿੱਚ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਕੀਤੇ ਗਏ ਸਾਂਝੇ ਹਵਾਈ ਹਮਲੇ ਦੌਰਾਨ ਖਾਮੇਨੇਈ ਦੀ ਮੌਤ ਹੋ ਗਈ ਸੀ।
ਪੁਤਿਨ ਨੇ ਪ੍ਰਗਟਾਇਆ ਦੁੱਖ
ਕ੍ਰੇਮਲਿਨ ਮੁਤਾਬਕ, ਰਾਸ਼ਟਰਪਤੀ ਪੁਤਿਨ ਨੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੂੰ ਭੇਜੇ ਸੋਕ ਸੰਦੇਸ਼ ਵਿੱਚ ਖਾਮੇਨੇਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਨੂੰ ਇੱਕ ਸੁਤੰਤਰ ਸੰਯੁਕਤ ਰਾਸ਼ਟਰ ਮੈਂਬਰ ਦੇਸ਼ ਵਿਰੁੱਧ "ਪਹਿਲਾਂ ਤੋਂ ਯੋਜਨਾਬੱਧ" ਅਤੇ "ਬਿਨਾਂ ਕਿਸੇ ਉਕਸਾਵੇ" ਦੇ ਕੀਤੀ ਗਈ ਹਮਲਾਵਰ ਕਾਰਵਾਈ ਦੱਸਿਆ ਹੈ।
ਰੂਸ ਦੀ ਸੁਰੱਖਿਆ ਕੌਂਸਲ ਦੀ ਹੰਗਾਮੀ ਮੀਟਿੰਗ
ਇਸ ਘਟਨਾ ਤੋਂ ਬਾਅਦ ਪੈਦਾ ਹੋਏ ਹਾਲਾਤ 'ਤੇ ਚਰਚਾ ਕਰਨ ਲਈ ਪੁਤਿਨ ਨੇ ਸ਼ਨੀਵਾਰ ਨੂੰ ਨੈਸ਼ਨਲ ਸਕਿਓਰਿਟੀ ਕੌਂਸਲ ਦੀ ਇੱਕ ਐਮਰਜੈਂਸੀ ਆਨਲਾਈਨ ਮੀਟਿੰਗ ਵੀ ਕੀਤੀ। ਰੂਸ ਨੇ ਦੋਵਾਂ ਪੱਖਾਂ ਨੂੰ ਤੁਰੰਤ ਡਿਪਲੋਮੇਸੀ (ਕੂਟਨੀਤੀ) ਵੱਲ ਮੁੜਨ ਦੀ ਅਪੀਲ ਕੀਤੀ ਹੈ।
2 ਲੱਖ ਰੂਸੀ ਸੈਲਾਨੀ ਅਤੇ ਕਾਰੋਬਾਰੀ ਮੁਸੀਬਤ 'ਚ
ਇਸ ਸੰਕਟ ਕਾਰਨ ਇਰਾਨ ਅਤੇ ਖਾੜੀ ਦੇਸ਼ਾਂ ਵੱਲੋਂ ਆਪਣੇ ਹਵਾਈ ਖੇਤਰ ਬੰਦ ਕੀਤੇ ਜਾਣ ਕਾਰਨ ਲਗਭਗ 2,00,000 ਰੂਸੀ ਨਾਗਰਿਕ ਉਸ ਖੇਤਰ ਵਿੱਚ ਫਸ ਗਏ ਹਨ। ਨੈਸ਼ਨਲ ਯੂਨੀਅਨ ਆਫ ਹਾਸਪਿਟੈਲਿਟੀ ਇੰਡਸਟਰੀ ਦੇ ਪ੍ਰਧਾਨ ਅਲੈਕਸੀ ਵੋਲਕੋਵ ਅਨੁਸਾਰ, ਵੱਡੀ ਗਿਣਤੀ ਵਿੱਚ ਲੋਕ ਯੂਏਈ (UAE), ਮਾਲਦੀਵ ਅਤੇ ਹੋਰ ਦੇਸ਼ਾਂ ਤੋਂ ਵਾਪਸ ਨਹੀਂ ਆ ਪਾ ਰਹੇ ਹਨ।
ਕਾਰੋਬਾਰੀ ਗਤੀਵਿਧੀਆਂ 'ਤੇ ਅਸਰ
ਯੂਕਰੇਨ ਜੰਗ ਤੋਂ ਬਾਅਦ ਰੂਸ ਲਈ ਯੂਏਈ ਇੱਕ ਮੁੱਖ ਵਪਾਰਕ ਕੇਂਦਰ ਬਣ ਗਿਆ ਸੀ। ਵੋਲਕੋਵ ਨੇ ਦੱਸਿਆ ਕਿ ਸੰਕਟ ਸਿਰਫ ਸੈਲਾਨੀਆਂ ਤੱਕ ਸੀਮਤ ਨਹੀਂ ਹੈ, ਸਗੋਂ ਕਈ ਰੂਸੀ ਕਾਰੋਬਾਰੀ ਵੀ ਉੱਥੇ ਫਸੇ ਹੋਏ ਹਨ ਕਿਉਂਕਿ ਮੱਧ ਪੂਰਬ ਰੂਸੀ ਨਿਵੇਸ਼ ਅਤੇ ਵਪਾਰ ਦਾ ਇੱਕ ਵੱਡਾ ਗੜ੍ਹ ਹੈ। ਰਿਪੋਰਟਾਂ ਮੁਤਾਬਕ ਯੂਏਈ ਦੇ ਕੁਝ ਪ੍ਰਮੁੱਖ ਹੋਟਲਾਂ ਅਤੇ ਸੈਲਾਨੀ ਸਥਾਨਾਂ 'ਤੇ ਵੀ ਡਰੋਨ ਅਤੇ ਮਿਜ਼ਾਈਲ ਹਮਲੇ ਹੋਏ ਹਨ, ਜਿਸ ਕਾਰਨ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਜ਼ਰਾਈਲ ਦੀ ਰਾਹ 'ਤੇ ਪਾਕਿਸਤਾਨ; ਬਰਗਾਮ ਏਅਰਬੇਸ 'ਤੇ ਕਰ 'ਤਾ ਹਮਲਾ
NEXT STORY