ਬੇਰੂਤ (ਯੂ. ਐੱਨ. ਆਈ) : ਉੱਤਰੀ ਗਾਜ਼ਾ ਵਿਚ ਬੇਤ ਲਾਹੀਆ ਵਿਚ ਐਤਵਾਰ ਤੜਕੇ ਇਜ਼ਰਾਈਲੀ ਹਮਲੇ ਵਿਚ ਘੱਟੋ-ਘੱਟ 30 ਲੋਕ ਮਾਰੇ ਗਏ। ਹਸਪਤਾਲ ਦੇ ਇਕ ਡਾਇਰੈਕਟਰ ਨੇ ਇਹ ਜਾਣਕਾਰੀ ਦਿੱਤੀ।
ਬੇਤ ਲਾਹੀਆ ਦੇ ਕਮਾਲ ਅਦਵਾਨ ਹਸਪਤਾਲ ਦੇ ਡਾਇਰੈਕਟਰ ਹੋਸਾਮ ਅਬੂ ਸਫੀਆ ਨੇ ਵੀ ਦੱਸਿਆ ਕਿ ਹਮਲੇ 'ਚ ਦਰਜਨਾਂ ਲੋਕ ਜ਼ਖਮੀ ਹੋਏ ਹਨ ਅਤੇ ਕਈ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਪਹਿਲਾਂ ਇਜ਼ਰਾਈਲੀ ਫੌਜ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਉਸਨੇ ਬੇਤ ਲਾਹੀਆ ਵਿਚ "ਅੱਤਵਾਦੀ ਟਿਕਾਣਿਆਂ" 'ਤੇ ਕਈ ਹਮਲੇ ਕੀਤੇ ਹਨ।
ਬਿਆਨ ਵਿਚ ਕਿਹਾ ਗਿਆ ਹੈ ਕਿ "ਯੁੱਧ ਖੇਤਰ" ਤੋਂ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਜ਼ਰਾਇਲੀ ਫੌਜ ਨੇ ਉੱਤਰੀ ਗਾਜ਼ਾ 'ਚ ਫਿਰ ਤੋਂ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਕਿਹਾ ਹੈ ਕਿ ਹਮਾਸ ਦੇ ਅੱਤਵਾਦੀ ਉਥੇ ਫਿਰ ਤੋਂ ਇਕੱਠੇ ਹੋ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨਾਈਜੀਰੀਆ ਤੋਂ ਬਾਅਦ ਬ੍ਰਾਜ਼ੀਲ ਲਈ ਰਵਾਨਾ, ਜੀ-20 ਸਿਖਰ ਸੰਮੇਲਨ 'ਚ ਕਰਨਗੇ ਸ਼ਿਰਕਤ
NEXT STORY