ਇਸਲਾਮਾਬਾਦ— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ 3000 ਸਾਲ ਪੁਰਾਣੇ ਇਕ ਸ਼ਹਿਰ ਦੀ ਖੋਜ ਕੀਤੀ ਗਈ ਹੈ। ਇਸ ਖੋਜ 'ਚ ਪਾਕਿਸਤਾਨ ਤੇ ਇਟਲੀ ਦੇ ਪੁਰਾਤੱਤ ਵਿਗਿਆਨੀਆਂ ਦੀ ਟੀਮ ਸ਼ਾਮਲ ਸੀ। ਇਸ ਖੁਦਾਈ ਦੌਰਾਨ ਸਿਕੰਦਰਕਾਲੀਨ ਅਵਸ਼ੇਸ਼ਾਂ ਦੇ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ।
ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਜ਼ਿਲੇ 'ਚ ਬੇਜ਼ੀਰਾ ਨਾਂ ਦੇ ਇਸ ਪ੍ਰਾਚੀਨ ਸ਼ਹਿਰ ਦੀ ਖੋਜ ਨੂੰ ਲੈ ਕੇ ਪੁਰਾਤੱਤ ਵਿਗਿਆਨੀ ਉਤਸ਼ਾਹਿਤ ਹਨ। ਉਨ੍ਹਾਂ ਦੇ ਮੁਤਾਬਕ ਇਥੇ ਸਿਕੰਦਰ ਤੋਂ ਪਹਿਲਾਂ ਦੇ ਵੀ ਸਬੂਤ ਮਿਲੇ ਹਨ। ਇਤਿਹਾਸਿਤ ਤੱਥਾਂ ਮੁਤਾਬਕ ਸਿਕੰਦਰ ਨੇ ਓਡੀਗ੍ਰਾਮ 'ਚ ਹੋਏ ਯੁੱਧ 'ਚ ਵਿਰੋਧੀਆਂ ਨੂੰ ਹਰਾ ਕੇ ਬੇਜ਼ੀਰਾ ਸ਼ਹਿਰ ਤੇ ਇਕ ਕਿਲੇ ਦਾ ਨਿਰਮਾਣ ਕਰਵਾਇਆ ਸੀ।
ਮਾਂ ਚੁੱਕ ਰਹੀ ਸੀ ਵਕੀਲ ਅਹੁਦੇ ਦੀ ਸਹੁੰ ਤੇ ਜੱਜ ਸੰਭਾਲ ਰਹੇ ਸਨ ਬੱਚਾ, ਵੀਡੀਓ ਵਾਇਰਲ
NEXT STORY