ਸੰਯੁਕਤ ਰਾਸ਼ਟਰ (ਏ. ਪੀ.)-ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਦੇਸ਼ ਵਿਚ ਸੰਯੁਕਤ ਰਾਸ਼ਟਰ ਦੀਆਂ ਮਹਿਲਾ ਮੁਲਾਜ਼ਮਾਂ ’ਤੇ ਤਾਲਿਬਾਨ ਦੇ ਪਾਬੰਦੀ ਲਗਾਉਣ ਦੇ ਫੈਸਲੇ ’ਤੇ ਵਿਰੋਧ ਪ੍ਰਗਟਾਉਣ ਅਤੇ ਦਬਾਅ ਬਣਾਉਣ ਦੇ ਇਰਾਦੇ ਨਾਲ ਵੀਰਵਾਰ ਨੂੰ ਦੂਸਰੇ ਦਿਨ ਵੀ 3300 ਅਫ਼ਗਾਨ ਮੁਲਾਜ਼ਮ ਮਰਦ ਅਤੇ ਔਰਤਾਂ ਘਰ ’ਚ ਹੀ ਰਹੇ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਤਾਲਿਬਾਨ ਦੀ ਕਾਰਵਾਈ ’ਤੇ ਇਕ ਐਮਰਜੈਂਸੀ ਮੀਟਿੰਗ ਆਯੋਜਿਤ ਕੀਤੀ ਅਤੇ ਉਸ ਨੂੰ ਆਪਣੇ ਫੈਸਲੇ ਨੂੰ ਬਦਲਣ ਲਈ ਦਬਾਅ ਪਾਇਆ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਹੋਈਆਂ ਰੱਦ, ਪੜ੍ਹੋ Top 10
ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਸੰਯੁਕਤ ਰਾਸ਼ਟਰ ਦੀ ਇਸ ਅਪੀਲ ਨੂੰ ਦੁਹਰਾਇਆ ਕਿ ਲੱਖਾਂ ਲੋਕਾਂ ਨੂੰ ਜੀਵਨ-ਰੱਖਿਅਕ ਮਦਦ ਪਹੁੰਚਾਉਣ ਲਈ ਸੰਯੁਕਤ ਰਾਸ਼ਟਰ ਦੇ ਸਾਰੇ ਮੁਲਾਜ਼ਮਾਂ ਦੀ ਲੋੜ ਹੈ। ਉਨ੍ਹਾਂ ਨੇ ਫਿਰ ਤੋਂ ਜ਼ੋਰ ਦੇ ਕੇ ਕਿਹਾ ਕਿ ਅਫ਼ਗਾਨ ਔਰਤਾਂ ਦੀ ਥਾਂ ਮਰਦਾਂ ਨੂੰ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਅਫ਼ਗਾਨ ਔਰਤਾਂ ਦੀ ਥਾਂ ਕੌਮਾਂਤਰੀ ਔਰਤਾਂ ਨੂੰ ਵੀ ਨਹੀਂ ਲਿਆਉਣਾ ਚਾਹੁੰਦਾ, ਜਿਨ੍ਹਾਂ ’ਤੇ ਦੇਸ਼ ਵਿਚ ਕੰਮ ਕਰਨ ’ਤੇ ਪਾਬੰਦੀ ਨਹੀਂ ਹੈ।
ਅਫ਼ਗਾਨਿਸਤਾਨੀ ਔਰਤਾਂ ਵੱਲੋਂ ਸੰਚਾਲਿਤ ਰੇਡੀਓ ਨੇ ਪ੍ਰਸਾਰਣ ਕੀਤਾ ਬਹਾਲ
ਇਸਲਾਮਾਬਾਦ : ਉੱਤਰ-ਪੂਰਬੀ ਅਫ਼ਗਾਨਿਸਤਾਨ ਵਿਚ ਔਰਤਾਂ ਵੱਲੋਂ ਸੰਚਾਲਿਤ ਇਕ ਰੇਡੀਓ ’ਤੇ ਪ੍ਰਸਾਰਣ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਪਵਿੱਤਰ ਰਮਜ਼ਾਨ ਮਹੀਨੇ ਦੌਰਾਨ ਰੇਡੀਓ ’ਤੇ ਸੰਗੀਤ ਵਜਾਉਣ ਕਾਰਨ ਅਧਿਕਾਰੀਆਂ ਨੇ ਇਸ ਦਾ ਪ੍ਰਸਾਰਣ ਬੰਦ ਕਰ ਦਿੱਤਾ ਸੀ। ਤਾਲਿਬਾਨ ਨੇ ਇਕ ਅਧਿਕਾਰੀ ਅਤੇ ਰੇਡੀਓ ਸਟੇਸ਼ਨ ਦੇ ਮੁਖੀ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਦਰੀ ਭਾਸ਼ਾ ਵਿਚ ‘ਸਦਈ ਬਨੋਵਨ’ ਦਾ ਅਰਥ ਹੁੰਦਾ ਹੈ ‘ਔਰਤਾਂ ਦੀ ਆਵਾਜ਼’। ਦੇਸ਼ ਦੇ ਬਦਖਸ਼ਨ ਸੂਬੇ ’ਚ 10 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ ਸੀ ਅਤੇ ਇਹ ਅਫ਼ਗਾਨਿਸਤਾਨ ਦਾ ਇਕੋ-ਇਕ ਔਰਤਾਂ ਵੱਲੋਂ ਸੰਚਾਲਿਤ ਰੇਡੀਓ ਸਟੇਸ਼ਨ ਹੈ। ਇਸ ਵਿਚ 8 ਵਿਚੋਂ 6 ਮੁਲਾਜ਼ਮ ਔਰਤਾਂ ਹਨ।
ਨਾਈਜੀਰੀਆ ’ਚ ਬੰਦੂਕਧਾਰੀਆਂ ਵੱਲੋਂ ਕੀਤੀ ਤਾਬੜਤੋੜ ਫਾਇਰਿੰਗ 'ਚ 50 ਲੋਕਾਂ ਦੀ ਮੌਤ
NEXT STORY