ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਚ ਸ਼ਨੀਵਾਰ ਨੂੰ ਵਾਪਰੀ ਇੱਕ ਮੰਦਭਾਗੀ ਘਟਨਾ ਵਿਚ ਇੱਕ ਆਸਟ੍ਰੇਲੀਆਈ ਭਾਰਤੀ ਬੀਬੀ 262 ਫੁੱਟ ਦੇ ਬੋਰੋਕਾ ਲੁੱਕਆਊਟ ਚੱਟਾਨ ਦੇ ਕਿਨਾਰੇ ਤੇ ਇੱਕ ਤਸਵੀਰ ਲੈਣ ਦੀ ਕੋਸ਼ਿਸ਼ ਦੌਰਾਨ ਡਿੱਗ ਗਈ ਅਤੇ ਇਸ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਆਸਟ੍ਰੇਲੀਆਈ ਭਾਰਤੀ ਬੀਬੀ ਨੇ ਖਤਰਨਾਕ ਲੋਕੇਸ਼ਨ 'ਤੇ ਜਾ ਕੇ ਫੋਟੋਸ਼ੂਟ ਕਰਾਉਣ ਦੀ ਮੂਰਖਤਾ ਕੀਤੀ ਅਤੇ ਇਸੇ ਕਾਰਨ ਉਸ ਦੀ ਜਾਨ ਗਈ। ਇਸ ਘਟਨਾ ਦੇ ਸਮੇਂ 38 ਸਾਲਾ ਰੋਜ਼ੀ ਲੂੰਬਾ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਸੀ। ਇਹ ਘਟਨਾ ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਦੇ ਗ੍ਰੈਂਮਪੀਅੰਸ ਨੈਸ਼ਨਲ ਪਾਰਕ ਵਿਚ ਵਾਪਰੀ।
ਬੀਬੀ ਪਹਾੜ ਦੀ ਇਕ ਲਟਕਦੀ ਚੋਟੀ 'ਤੇ ਪਹਾੜਾਂ ਦਾ ਸ਼ਾਨਦਾਰ ਨਜ਼ਾਰਾ ਅਤੇ ਉੱਥੋਂ ਹੇਠਾਂ ਸ਼ਹਿਰ ਦਾ ਸੁੰਦਰ ਦ੍ਰਿਸ਼ ਦੇਖਣ ਲਈ ਪਹੁੰਚੀ ਸੀ। ਇੱਥੇ ਤਸਵੀਰ ਖਿੱਚਵਾਉਂਦੇ ਹੋਏ ਉਹ ਪਿੱਛੇ ਹਟਦੀ ਗਈ ਅਤੇ ਨਤੀਜੇ ਵਜੋਂ ਉਹ 262 ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗ ਪਈ ਅਤੇ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਹਵਾਈ ਅੱਡੇ 'ਤੇ ਵਾਪਰੇ ਹਾਦਸੇ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ
ਸੁਰੱਖਿਆ ਨਿਯਮਾਂ ਨੂੰ ਕੀਤਾ ਨਜ਼ਰ ਅੰਦਾਜ਼
ਪੁਲਸ ਨੇ ਦੱਸਿਆ ਕਿ ਲੂੰਬਾ ਨੇ ਸੁਰੱਖਿਆ ਨਿਯਮਾਂ ਅਤੇ ਚਿਤਾਵਨੀ ਦੇ ਸੰਕੇਤਾਂ ਨੂੰ ਨਜ਼ਰ ਅੰਦਾਜ਼ ਕੀਤਾ ਸੀ। ਉਹ ਚੋਟੀ ਦੇ ਕਿਨਾਰੇ ਪਹੁੰਚ ਕੇ ਫੋਟੋ ਸ਼ੂਟ ਕਰਵਾ ਰਹੀ ਸੀ, ਜਿਸ ਦੇ ਨਤੀਜੇ ਵਜੋਂ ਉਹ ਆਪਣੀ ਜਾਨ ਗਵਾ ਬੈਠੀ। ਇੱਥੇ ਮੌਜੂਦ ਚਸ਼ਮਦੀਦਾਂ ਨੇ ਲੂੰਬਾ ਦੀ ਚੀਕ ਸੁਣੀ ਪਰ ਉਹ ਉਸ ਨੂੰ ਬਚਾਉਣ ਵਿਚ ਅਸਮਰੱਥ ਰਹੇ। ਪੁਲਸ ਅਤੇ ਰਾਜ ਐਮਰਜੈਂਸੀ ਸਰਵਿਸ ਦੇ ਕਰਮਚਾਰੀਆਂ ਨੇ 6 ਘੰਟੇ ਦੀ ਮਿਹਨਤ ਦੇ ਬਾਅਦ ਲੂੰਬਾ ਦੀ ਲਾਸ਼ ਕੱਢੀ। ਪਾਰਕ ਨੂੰ ਘਟਨਾ ਦੇ ਬਾਅਦ ਬੰਦ ਕਰ ਦਿੱਤਾ ਗਿਆ ਅਤੇ ਦੁਬਾਰਾ 10 ਵਜੇ ਰਾਤ ਦੇ ਬਾਅਦ ਜਨਤਾ ਲਈ ਖੋਲ੍ਹਿਆ ਗਿਆ। ਇਹ ਘਟਨਾ ਜਿੱਥੇ ਵਾਪਰੀ, ਉੱਥੇ ਬਹੁਤ ਮਸ਼ਹੂਰ ਫੋਟੋਸ਼ੂਟ ਜਗ੍ਹਾ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਪਾਕਿਸਤਾਨ 'ਚ ਜਬਰ-ਜ਼ਿਨਾਹ ਦੇ ਦੋਸ਼ੀਆਂ ਨੂੰ ਮਿਲੇਗੀ ਇਹ ਸਖ਼ਤ ਸਜ਼ਾ
NEXT STORY