ਲੰਡਨ (ਰਾਜਵੀਰ ਸਮਰਾ)— ਬਰਮਿੰਘਮ ਵਿਚ ਪੰਜਾਬੀ ਸਮੇਤ ਤਿੰਨ ਏਸ਼ੀਅਨ ਨਸ਼ਾ ਤਸਕਰਾਂ ਨੂੰ ਵੱਡੀ ਮਾਤਰਾ 'ਚ ਹੈਰੋਇਨ ਦਾ ਕਾਰੋਬਾਰ ਚਲਾਉਣ ਦੇ ਮਾਮਲੇ 'ਚ ਲੰਮੀ ਜੇਲ ਦੀ ਸਜ਼ਾ ਸੁਣਾਈ ਗਈ, ਜਦੋਂ ਕਿ ਇਕ ਦੀ ਸਜ਼ਾ ਦਾ ਫੈਸਲਾ ਅਜੇ ਬਾਕੀ ਹੈ।
ਬਰਮਿੰਘਮ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਵਿਜੈ ਕੁਮਾਰ (42) ਵਾਸੀ ਫਾਰਲੇ ਐਵੇਨਿਊ, ਲੈਸਟਰ, ਅਹਿਤਸ਼ਾਮ ਹੁਸੈਨ (26) ਵਾਸੀ ਰੈਗਲਨ ਰੋਡ ਬਾਲਸਾਲ ਹੀਥ, ਇਮਾਨ ਹੈਦਰ (25) ਵਾਸੀ ਬਰੋਸਫੀਲਡ ਕਲੋਜ਼ ਐਸਟਨ ਅਤੇ ਮੁਹੰਮਦ ਜੰਗੀਰ (33) ਵਾਸੀ ਓਕਫੀਲਡ ਰੋਡ ਐਰਡਿੰਗਟਨ ਬਾਰੇ ਉਦੋਂ ਭਾਂਡਾ ਭੱਜਿਆ ਸੀ, ਜਦੋਂ ਪੁਲਸ ਨੇ ਵੈਸਟ ਯੋਰਕਸ਼ਾਇਰ ਸ਼ਹਿਰ ਵਿਖੇ ਇਕ ਟੈਕਸੀ ਦੀ ਤਲਾਸ਼ੀ ਲਈ, ਜਿਸ ਦੌਰਾਨ ਇਕ ਪਿੱਠੂ ਬੈਗ 'ਚੋ 5 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਇਸ ਹੈਰੋਇਨ ਦੀ ਸ਼ੁੱਧਤਾ 62 ਤੋਂ 67 ਫੀਸਦੀ ਤਕ ਸੀ, ਜਿਸ ਦੀ ਕੀਮਤ 5 ਲੱਖ ਪੌਂਡ ਦੇ ਕਰੀਬ ਦੱਸੀ ਜਾਂਦੀ ਹੈ।|ਇਹ ਡਰੱਗ ਬਰਮਿੰਘਮ ਤੋਂ ਭੇਜੀ ਗਈ ਸੀ। ਨੈਸ਼ਨਲ ਕ੍ਰਾਈਮ ਏਜੰਸੀ ਨੇ ਲੋਜੇਲਜ ਵਿਖੇ ਇਕ ਟੈਕਸੀ ਅਤੇ ਮਰਸਡੀਜ਼ ਕਾਰਾਂ ਵਿਚਾਲੇ ਇਕ ਹੋਰ ਪਿੱਠੂ ਬੈਗ ਬਦਲਦੇ ਵੇਖੇ ਜਾਣ 'ਤੇ ਪਿੱਛਾ ਕੀਤਾ ਤਾਂ ਦੋ ਵਿਅਕਤੀ ਮਰਸਡੀ ਛੱਡ ਕਿ ਭੱਜ ਗਏ ਸਨ। ਹੈਦਰੀ ਨੂੰ ਨੇੜੇ ਹੀ ਇਕ ਗਾਰਡਨ 'ਚੋ ਕਾਬੂ ਕੀਤਾ ਗਿਆ ਸੀ,|ਜਦੋਂ ਕਿ ਕਾਰ 'ਚੋਂ ਚਾਰ ਕਿਲੋ ਹੈਰੋਇਨ ਅਤੇ 2 ਮੋਬਾਈਲ ਫੋਨ ਮਿਲੇ, ਜਿਸ ਬਾਰੇ ਜਾਂਚ ਪੜਤਾਲ ਉਪਰੰਤ ਇਹ ਗਿਰੋਹ ਅਦਾਲਤ ਦੇ ਸਾਹਮਣੇ ਲਿਆਂਦਾ ਗਿਆ ਸੀ, ਜੰਗੀਰ ਇਸ ਗਿਰੋਹ ਦਾ ਮੁੱਖ ਕਰਿੰਦਾ ਸਮਝਿਆ ਜਾਂਦਾ ਹੈ, ਜਿਸ ਨੂੰ ਪਿਛਲੇ ਸਾਲ ਸਤੰਬਰ 'ਚ ਗ੍ਰਿਫਤਾਰ ਕੀਤਾ ਗਿਆ ਸੀ, ਹੁਣ ਅਦਾਲਤ ਨੇ ਕੁਮਾਰ ਨੂੰ 9 ਸਾਲ, ਹੁਸੈਨ ਨੂੰ 10 ਸਾਲ ਅਤੇ ਹੈਦਰੀ ਨੂੰ ਸਾਢੇ 8 ਸਾਲ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਜੰਗੀਰ ਦੀ ਸਜ਼ਾ ਦਾ ਫੈਸਲਾ ਅਜੇ ਬਾਕੀ ਹੈ।
ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 68ਵੀਂ ਬਰਸੀ ਮੇਲੇ ਵਜੋਂ ਮਨਾਉਣ ਦਾ ਫੈਸਲਾ
NEXT STORY