ਮਨੀਲਾ (ਵਾਰਤਾ)- ਫਿਲੀਪੀਨਜ਼ ਦੇ ਸੇਬੂ ਸ਼ਹਿਰ ਵਿਚ ਇਕ ਰਿਹਾਇਸ਼ੀ ਇਲਾਕੇ ਵਿਚ ਅੱਗ ਲੱਗਣ ਕਾਰਨ ਇਕ ਜੋੜੇ ਅਤੇ ਉਨ੍ਹਾਂ ਦੇ 14 ਅਤੇ 12 ਸਾਲ ਦੇ 2 ਪੁੱਤਰਾਂ ਦੀ ਮੌਤ ਹੋ ਗਈ ਅਤੇ 12 ਤੋਂ ਵੱਧ ਘਰ ਸੜ ਕੇ ਸੁਆਹ ਹੋ ਗਏ। ਸਿਟੀ ਫਾਇਰ ਆਫਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਹਿਰ ਦੇ ਅੱਗ ਬੁਝਾਊ ਦਫ਼ਤਰ ਦੇ ਵੈਂਡਲ ਵਿਲਾਨੁਏਵਾ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਕਿ ਅੱਗ ਸਥਾਨਕ ਸਮੇਂ ਮੁਤਾਬਕ ਮੰਗਲਵਾਰ ਦੇਰ ਰਾਤ 2 ਵਜੇ ਦੇ ਕਰੀਬ ਉਸ ਸਮੇਂ ਲੱਗੀ, ਜਦੋਂ ਲੋਕ ਆਪਣੇ ਘਰਾਂ 'ਚ ਡੂੰਘੀ ਨੀਂਦ ਵਿਚ ਸੁੱਤੇ ਹੋਏ ਸਨ।
ਇਹ ਵੀ ਪੜ੍ਹੋ: ਭਾਰਤੀ ਕਾਰੋਬਾਰੀ ਦੀ ਦਰਿਆਦਿਲੀ; UAE ਦੀਆਂ ਜੇਲ੍ਹਾਂ 'ਚ ਬੰਦ 900 ਕੈਦੀਆਂ ਦੀ ਰਿਹਾਈ ਲਈ ਦਾਨ ਕੀਤੇ 2.25 ਕਰੋੜ ਰੁਪਏ
ਇਸ ਭਿਆਨਕ ਹਾਦਸੇ 'ਚ ਸੁਰੱਖਿਅਤ ਬਚੀ ਇਕ ਕੁੜੀ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸ ਦੇ ਮਾਤਾ-ਪਿਤਾ ਅਤੇ ਛੋਟੇ ਭੈਣ-ਭਰਾ ਘਰ ਦੀ ਤੀਜੀ ਮੰਜ਼ਿਲ 'ਤੇ ਸੁੱਤੇ ਹੋਏ ਸਨ ਅਤੇ ਪਰਿਵਾਰ ਦੇ ਹੋਰ ਮੈਂਬਰ ਹੇਠਲੀ ਮੰਜ਼ਿਲ 'ਤੇ ਸਨ। ਇਸ ਹਾਦਸੇ ਵਿੱਚ ਕੁੜੀ ਦੇ ਮਾਤਾ-ਪਿਤਾ ਅਤੇ 2 ਭਰਾਵਾਂ ਦੀ ਝੁਲਸ ਕੇ ਮੌਤ ਹੋ ਗਈ, ਜਦਕਿ ਪਰਿਵਾਰ ਦੇ 8 ਹੋਰ ਮੈਂਬਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਰਿਹਾਇਸ਼ੀ ਖੇਤਰ ਵਿੱਚ ਤੇਜ਼ੀ ਨਾਲ ਫੈਲੀ ਅੱਗ ਨੂੰ ਬੁਝਾਉਣ ਵਿੱਚ ਫਾਇਰਫਾਈਟਰਜ਼ ਨੂੰ 3 ਘੰਟੇ ਲੱਗੇ, ਜਿਸ ਨਾਲ 30 ਪਰਿਵਾਰ ਪ੍ਰਭਾਵਿਤ ਹੋਏ।
ਇਹ ਵੀ ਪੜ੍ਹੋ: ਬ੍ਰਿਟਿਸ਼ MP ਪ੍ਰੀਤ ਕੋਰ ਗਿੱਲ ਦਾ ਦਾਅਵਾ, ਭਾਰਤੀ ਏਜੰਟਾਂ ਦੀ ਹਿੱਟ-ਲਿਸਟ 'ਚ ਹਨ ਕਈ ਬ੍ਰਿਟਿਸ਼ ਸਿੱਖ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਅਮਰੀਕਾ : ਗੁਜਰਾਤੀ ਕਾਰੋਬਾਰੀ ਪ੍ਰਵੀਨ ਪਟੇਲ ਉਰਫ ਪੀਟਰ ਦੇ ਕਾਤਲ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ
NEXT STORY