ਲੰਡਨ (ਏਜੰਸੀ)- ਬ੍ਰਿਟਿਸ਼ ਸਿੱਖ ਐੱਮ.ਪੀ. ਪ੍ਰੀਤ ਕੋਰ ਗਿੱਲ ਦਾ ਕਹਿਣਾ ਹੈ ਕਿ ਭਾਰਤੀ ਏਜੰਟ ਬ੍ਰਿਟੇਨ ਵਿੱਚ ਰਹਿੰਦੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪ੍ਰੀਤ ਕੋਰ ਗਿੱਲ ਨੇ ਹਾਊਸ ਆਫ ਕਾਮਨਜ਼ ਦੇ ਸੈਸ਼ਨ ਦੌਰਾਨ ਸਿੱਖਾਂ ਦੇ ਦਮਨ ਦਾ ਮੁੱਦਾ ਉਠਾਇਆ। ਉਨ੍ਹਾਂ ਦਾਅਵਾ ਕੀਤਾ ਕਿ ਕਈ ਬ੍ਰਿਟਿਸ਼ ਸਿੱਖ ਭਾਰਤ ਨਾਲ ਜੁੜੇ ਏਜੰਟਾਂ ਦੀ ਹਿੱਟ ਲਿਸਟ ਵਿੱਚ ਆ ਗਏ ਹਨ। ਉਨ੍ਹਾਂ ਨੇ ਸੁਰੱਖਿਆ ਮੰਤਰੀ ਟੌਮ ਤੁਗੇਂਧਾਟ ਨੂੰ ਪੁੱਛਿਆ ਕਿ ਇਸ ਮੁੱਦੇ ਨਾਲ ਨਜਿੱਠਣ ਲਈ ਬ੍ਰਿਟਿਸ਼ ਸਰਕਾਰ ਕੀ ਕਰ ਰਹੀ ਹੈ।
ਇਹ ਵੀ ਪੜ੍ਹੋ: 1 ਮਾਰਚ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ ਆਬੂਧਾਬੀ ਦਾ ਪਹਿਲਾ ਹਿੰਦੂ ਮੰਦਰ, ਇਹ ਰਹੇਗਾ ਦਰਸ਼ਨ ਦਾ ਸਮਾਂ
ਇਸ ਹਫ਼ਤੇ ਹਾਊਸ ਆਫ ਕਾਮਨਜ਼ ਦੇ ਸੈਸ਼ਨ ਦੌਰਾਨ ਬੋਲਦਿਆਂ ਗਿੱਲ ਨੇ ਵਿਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਕਥਿਤ ਤੌਰ ’ਤੇ ਕਤਲ ਦੀਆਂ ਸਾਜ਼ਿਸ਼ਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ- ਹਾਲ ਹੀ ਦੇ ਮਹੀਨਿਆਂ ਵਿੱਚ, ਫਾਈਵ ਆਈਜ਼ ਦੇਸ਼ਾਂ (ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਅਮਰੀਕਾ ਅਤੇ ਯੂ.ਕੇ. ਦੇ ਖੁਫੀਆ ਗੱਠਜੋੜ) ਨੇ ਭਾਰਤ ਨਾਲ ਸਬੰਧ ਰੱਖਣ ਵਾਲੇ ਏਜੰਟਾਂ ਵੱਲੋਂ ਯੂਨਾਈਟਿਡ ਕਿੰਗਡਮ ਵਿੱਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ 'ਤੇ ਚਿੰਤਾ ਪ੍ਰਗਟਾਈ ਹੈ। ਐੱਮ.ਪੀ ਨੇ ਕਿਹਾ ਕਿ ਸਭ ਤੋਂ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਕਥਿਤ ਕਤਲ ਅਤੇ ਕਤਲ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਅਮਰੀਕੀਆਂ ਅਤੇ ਕੈਨੇਡੀਅਨਾਂ ਨੇ ਇਸ ਮਾਮਲੇ ਨੂੰ ਆਪਣੀ ਪ੍ਰਭੂਸੱਤਾ ਅਤੇ ਉਨ੍ਹਾਂ ਦੀਆਂ ਜਮਹੂਰੀ ਕਦਰਾਂ-ਕੀਮਤਾਂ ਲਈ ਚੁਣੌਤੀ ਮੰਨਦੇ ਹੋਏ ਜਨਤਕ ਕੀਤਾ ਹੈ। ਬ੍ਰਿਟਿਸ਼ ਸਿੱਖਾਂ ਨੂੰ ਇਸੇ ਤਰ੍ਹਾਂ ਦੇ ਖ਼ਤਰਿਆਂ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ, ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਕੀ ਕਦਮ ਚੁੱਕ ਰਹੀ ਹੈ?
ਇਹ ਵੀ ਪੜ੍ਹੋ: ਉਜ਼ਬੇਕਿਸਤਾਨ ’ਚ ਖੰਘ ਦੀ ਦਵਾਈ ਨਾਲ 68 ਬੱਚਿਆਂ ਦੀ ਮੌਤ ਦਾ ਮਾਮਲਾ, ਭਾਰਤੀ ਨਾਗਰਿਕ ਨੂੰ 20 ਸਾਲ ਦੀ ਸਜ਼ਾ
ਸੰਸਦ ਵਿੱਚ ਗ੍ਰਹਿ ਦਫਤਰ ਦੇ ਪ੍ਰਸ਼ਨ ਸੈਸ਼ਨ ਦੌਰਾਨ ਤੁਗੇਂਧਾਤ ਨੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦਾ ਵਿਭਾਗ ਲਗਾਤਾਰ ਯੂਕੇ ਵਿੱਚ ਵਿਅਕਤੀਗਤ ਅਧਿਕਾਰਾਂ ਅਤੇ ਆਜ਼ਾਦੀਆਂ ਅਤੇ ਸੁਰੱਖਿਆ ਲਈ ਸੰਭਾਵੀ ਖਤਰਿਆਂ ਦਾ ਮੁਲਾਂਕਣ ਕਰ ਰਿਹਾ ਹੈ। ਜੇਕਰ ਕਿਸੇ ਵੀ ਵਿਦੇਸ਼ੀ ਸ਼ਕਤੀ ਤੋਂ ਕਿਸੇ ਵੀ ਬ੍ਰਿਟਿਸ਼ ਨਾਗਰਿਕ ਨੂੰ ਕੋਈ ਖ਼ਤਰਾ ਹੈ, ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ। ਸਿੱਖ ਭਾਈਚਾਰੇ ਨੂੰ ਬ੍ਰਿਟੇਨ ਵਿਚ ਹਰ ਦੂਜੇ ਭਾਈਚਾਰੇ ਵਾਂਗ ਸੁਰੱਖਿਅਤ ਰਹਿਣ ਦਾ ਹੱਕ ਹੈ। ਸਾਰੇ ਬ੍ਰਿਟਿਸ਼ ਨਾਗਰਿਕ ਬਰਾਬਰ ਹਨ, ਭਾਵੇਂ ਉਹਨਾਂ ਦਾ ਰੰਗ, ਧਰਮ, ਵਿਸ਼ਵਾਸ ਜਾਂ ਰਾਜਨੀਤਿਕ ਵਫ਼ਾਦਾਰੀ ਕੁੱਝ ਵੀ ਹੋਵੇ। ਹਕੀਕਤ ਇਹ ਹੈ ਕਿ ਅਸੀਂ ਉਹ ਸਾਰੀ ਕਾਰਵਾਈ ਕੀਤੀ ਹੈ ਜੋ ਅਸੀਂ ਇਸ ਪੜਾਅ 'ਤੇ ਉਚਿਤ ਮੰਨਦੇ ਹਾਂ। ਅਸੀਂ ਬੇਸ਼ੱਕ ਆਪਣੇ ਫਾਈਵ ਆਈਜ਼ ਭਾਈਵਾਲਾਂ ਨਾਲ ਬਹੁਤ ਨਜ਼ਦੀਕੀ ਸਬੰਧ ਬਣਾਈ ਰੱਖਦੇ ਹਾਂ, ਅਤੇ ਅਸੀਂ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਜੇਕਰ ਸਥਿਤੀ ਬਦਲਦੀ ਹੈ ਅਤੇ ਸਾਨੂੰ ਕਾਰਵਾਈ ਕਰਨ ਦੀ ਜ਼ਰੂਰਤ ਹੁੰਦੀ ਹੈ, ਤਾਂ ਅਸੀਂ ਅਜਿਹਾ ਕਰਾਂਗੇ।
ਇਹ ਵੀ ਪੜ੍ਹੋ: ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ: ਕਿਸਾਨ ਆਗੂ ਸਰਵਣ ਸਿੰਘ ਪੰਧੇਰ
ਅਮਰੀਕਾ ਤੇ ਕੈਨੇਡਾ ਨੇ ਭਾਰਤ 'ਤੇ ਲਾਏ ਇਲਜ਼ਾਮ
ਪਿਛਲੇ ਸਾਲ ਸਤੰਬਰ ਵਿੱਚ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘੋਸ਼ਣਾ ਕੀਤੀ ਸੀ ਕਿ ਅਧਿਕਾਰੀ "ਭਰੋਸੇਯੋਗ ਇਲਜ਼ਾਮਾਂ" ਦੀ ਪੈਰਵੀ ਕਰ ਰਹੇ ਹਨ ਕਿ ਕੈਨੇਡਾ ਦੀ ਧਰਤੀ 'ਤੇ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਅਤੇ ਇੱਕ ਨਾਮਜ਼ਦ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਜੂਨ 2023 ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ। ਜਦੋਂਕਿ ਭਾਰਤੀ ਵਿਦੇਸ਼ ਮੰਤਰਾਲਾ (MEA) ਨੇ ਇਸ ਇਲਜ਼ਾਮ ਨੂੰ "ਬੇਤੁਕਾ ਅਤੇ ਪ੍ਰੇਰਿਤ" ਦੱਸਦਿਆਂ ਜ਼ੋਰਦਾਰ ਢੰਗ ਨਾਲ ਰੱਦ ਕਰ ਦਿੱਤਾ ਸੀ ਅਤੇ ਇਸ ਮੁੱਦੇ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਇੱਕ ਵੱਡਾ ਕੂਟਨੀਤਕ ਵਿਵਾਦ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਪਿਛਲੇ ਸਾਲ ਨਵੰਬਰ ਵਿੱਚ, ਨਿਊਯਾਰਕ ਵਿੱਚ ਅਮਰੀਕੀ ਅਧਿਕਾਰੀਆਂ ਨੇ ਇਕ ਭਾਰਤੀ ਵਿਅਕਤੀ 'ਤੇ ਅਮਰੀਕੀ-ਕੈਨੇਡੀਅਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਪੰਨੂ ਭਾਰਤ ਵਿੱਚ ਨਾਮਜ਼ਦ ਅੱਤਵਾਦੀ ਵੀ ਹੈ। MEA ਨੇ ਉਸ ਸਮੇਂ ਕਿਹਾ ਸੀ ਕਿ ਇਹ ਮੁੱਦਾ "ਚਿੰਤਾ ਦਾ ਵਿਸ਼ਾ" ਅਤੇ "ਸਰਕਾਰੀ ਨੀਤੀ ਦੇ ਉਲਟ" ਸੀ।
ਇਹ ਵੀ ਪੜ੍ਹੋ: UAE 'ਚ ਭਾਰਤੀ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਕੈਨੇਡਾ ਵੱਲੋਂ ਵਿਦੇਸ਼ੀ ਰੀਅਲ ਅਸਟੇਟ ਖਰੀਦਦਾਰਾਂ 'ਤੇ ਪਾਬੰਦੀ ਦਾ ਵਿਸਥਾਰ, ਵਿਰੋਧੀ ਧਿਰ ਨੇ ਦੱਸਿਆ 'ਸਿਆਸੀ ਸਟੰਟ'
NEXT STORY