ਕਾਠਮੰਡੂ (ਭਾਸ਼ਾ) : ਭਾਰਤ ਦੇ 4 ਸਾਬਕਾ ਫੌਜ ਮੁਖੀ ਨੇਪਾਲੀ ਫੌਜ ਦੇ 260ਵੇਂ ਸਥਾਪਨਾ ਦਿਵਸ ਸਮਾਰੋਹ 'ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਨੇਪਾਲ ਪਹੁੰਚ ਗਏ ਹਨ। ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਨੇਪਾਲ ਦੀ ਸਰਕਾਰੀ ਸਮਾਚਾਰ ਏਜੰਸੀ ਆਰਐੱਸਐੱਸ ਨੇ ਜਾਣਕਾਰੀ ਦਿੱਤੀ ਹੈ ਕਿ ਸਾਬਕਾ ਫੌਜ ਮੁਖੀ ਜਨਰਲ ਵਿਸ਼ਵਨਾਥ ਸ਼ਰਮਾ, ਜਨਰਲ ਜੋਗਿੰਦਰ ਜਸਵੰਤ ਸਿੰਘ, ਜਨਰਲ ਦੀਪਕ ਕਪੂਰ ਅਤੇ ਜਨਰਲ ਦਲਬੀਰ ਸਿੰਘ ਸੁਹਾਗ ਕਾਠਮੰਡੂ ਵਿੱਚ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਸੰਸਦ ਦਾ ਸੈਸ਼ਨ ਮੁਲਤਵੀ, ਨਹੀਂ ਪਾਸ ਹੋਇਆ ਮਹੱਤਵਪੂਰਨ ਟੈਕਸ ਬਿੱਲ
ਨੇਪਾਲੀ ਫੌਜ ਨੇ ਕਿਹਾ ਹੈ ਕਿ ਸਾਬਕਾ ਫੌਜ ਮੁਖੀ ਮਨੋਜ ਮੁਕੁੰਦ ਨਰਵਾਣੇ ਸ਼ਨੀਵਾਰ ਨੂੰ ਇੱਥੇ ਪਹੁੰਚਣਗੇ। ਇਹ ਸਾਰੇ ਪਤਵੰਤੇ ਸ਼ਨੀਵਾਰ ਨੂੰ ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਦੀ ਮੌਜੂਦਗੀ 'ਚ ਟੁੰਡੀਖੇਲ ਸਥਿਤ ਆਰਮੀ ਪੈਵੇਲੀਅਨ 'ਚ ਆਰਮੀ ਡੇ ਪ੍ਰੋਗਰਾਮ 'ਚ ਹਿੱਸਾ ਲੈਣਗੇ। ਫੌਜ ਦੇ ਬੁਲਾਰੇ ਕ੍ਰਿਸ਼ਨ ਪ੍ਰਸਾਦ ਭੰਡਾਰੀ ਦੇ ਹਵਾਲੇ ਨਾਲ ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਉਹ ਵੀਰ ਸਮਾਰਕ 'ਤੇ ਇਕ ਪ੍ਰੋਗਰਾਮ ਵਿੱਚ ਵੀ ਹਿੱਸਾ ਲੈਣਗੇ। ਸਾਬਕਾ ਸੈਨਾ ਮੁਖੀਆਂ ਦਾ ਨੇਪਾਲ ਦੇ ਸੈਨਾ ਮੁਖੀ ਪ੍ਰਭੂ ਰਾਮ ਸ਼ਰਮਾ ਨਾਲ ਵੀ ਮੁਲਾਕਾਤ ਦਾ ਪ੍ਰੋਗਰਾਮ ਹੈ।
ਇਹ ਵੀ ਪੜ੍ਹੋ : ਅਡਾਨੀ ਵਿਵਾਦ 'ਚ ਕੁੱਦੇ ਅਮਰੀਕੀ ਕਾਰੋਬਾਰੀ ਜਾਰਜ ਸੋਰੋਸ, ਕਿਹਾ- PM ਮੋਦੀ ਨੂੰ ਦੇਣਾ ਹੋਵੇਗਾ ਜਵਾਬ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪਾਕਿਸਤਾਨ ਦੀ ਸੰਸਦ ਦਾ ਸੈਸ਼ਨ ਮੁਲਤਵੀ, ਨਹੀਂ ਪਾਸ ਹੋਇਆ ਮਹੱਤਵਪੂਰਨ ਟੈਕਸ ਬਿੱਲ
NEXT STORY