ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ ’ਚ ਸ਼ਾਮਲ ਕਮਲਾ ਹੈਰਿਸ ਤੋਂ ਬਾਅਦ ਹੁਣ ਉਪ-ਰਾਸ਼ਟਰਪਤੀ ਦੇ ਅਹੁਦੇ ਲਈ 4 ਡੈਮੋਕ੍ਰੇਟਿਕ ਨੇਤਾਵਾਂ ਦੇ ਨਾਂ ਸਾਹਮਣੇ ਆਏ ਹਨ। ਸਭ ਤੋਂ ਪਹਿਲਾਂ ਨਾਂ ਐਂਡੀ ਬੇਸ਼ੀਅਰ ਦਾ ਹੈ, ਜੋ ਰਿਪਬਲਿਕਨ ਪਾਰਟੀ ਦਾ ਗੜ੍ਹ ਮੰਨੇ ਜਾਣ ਵਾਲੇ ਆਪਣੇ ਹਲਕੇ ’ਚ ਡੋਨਾਲਡ ਟਰੰਪ ਸਮਰਥਕ ਉਮੀਦਵਾਰ ਨੂੰ ਹਰਾ ਕੇ ਸੁਰਖੀਆਂ ’ਚ ਆਇਆ ਸੀ।
ਇਹ ਵੀ ਪੜ੍ਹੋ- ਮਾਮੂਲੀ ਗੱਲ ਤੇ ਹੋਈ ਬਹਿਸ ਨੇ ਧਾਰਿਆ ਖ਼ੂਨੀ ਰੂਪ, ਸੜਕ ਵਿਚਕਾਰ ਸ਼ਰੇਆਮ ਵੱਢ'ਤਾ ਨੌਜਵਾਨ
ਦੂਸਰਾ ਨਾਂ ਰਾਏ ਕੂਪਰ ਦਾ ਹੈ, ਜੋ ਦੋ ਦਹਾਕਿਆਂ ਵਿਚ ਸੂਬੇ ’ਚ 6 ਵਾਰ ਚੋਣਾਂ ਜਿੱਤ ਚੁੱਕਿਆ ਹੈ। ਤੀਜਾ ਨਾਂ ਮਾਰਕ ਕੈਲੀ ਦਾ ਹੈ, ਜਿਸ ਨੇ ਪੁਲਾੜ ਯਾਤਰੀ ਵਜੋਂ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਬਾਅਦ ਕਿਸੇ ਸੂਬੇ ਵਿਚ ਇਕ ਉਦਾਰਵਾਦੀ ਵਜੋਂ ਪਛਾਣ ਬਣਾਈ। ਚੌਥਾ ਨਾਂ ਜੋਸ਼ ਸ਼ਾਪਿਰੋ ਹੈ। ਉਨ੍ਹਾਂ ਨੇ ਪਿਛਲੀਆਂ ਚੋਣਾਂ ਟਰੰਪ ਸਮਰਥਕ ਦੱਖਣਪੰਥੀ ਉਮੀਦਵਾਰ ਨੂੰ ਆਸਾਨੀ ਨਾਲ ਹਰਾ ਕੇ ਜਿੱਤੀਆਂ ਸਨ।
ਇਹ ਵੀ ਪੜ੍ਹੋ- ਜ਼ਿੰਦਾ ਵਿਅਕਤੀ ਦੀ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੈਰਿਸ ਨੂੰ 'ਬੇਔਲਾਦ' ਕਹਿਣ ਵਾਲੀ ਵੈਨਸ ਦੀ ਟਿੱਪਣੀ ਦਾ ਵੀਡੀਓ ਮੁੜ ਵਾਇਰਲ
NEXT STORY