ਬ੍ਰਿਟੇਨ: ਬੱਚਿਆਂ ਦੀ ਚਮੜੀ ਕਾਫ਼ੀ ਨਾਜ਼ੁਕ ਹੁੰਦੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਨਹਾਉਂਦੇ ਸਮੇਂ ਕਾਫ਼ੀ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਸਾਬਣ ਦੀ ਚੋਣ ਵੀ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਕਿਉਂਕਿ ਇਕ ਛੋਟੀ ਜਿਹੀ ਗਲਤੀ ਭਾਰੀ ਪੈ ਸਕਦੀ ਹੈ ਪਰ ਕਈ ਵਾਰ ਪੈਸੇ ਬਚਾਉਣ ਦੇ ਚੱਕਰ ਵਿਚ ਮਾਪੇ ਪ੍ਰੋਡਕਟ ਦੀ ਕੁਆਲਟੀ ਨਾਲ ਸਮਝੌਤਾ ਕਰ ਲੈਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਇੰਗਲੈਂਡੇ ਦੇ ਸ਼ਹਿਰ ਲਿਵਰਪੂਲ ਤੋਂ ਸਾਹਮਣੇ ਆਇਆ ਹੈ, ਜਿੱਥੇ 4 ਸਾਲਾ ਬੱਚੇ ਦੇ ਮਾਪਿਆਂ ਨੇ ਬੇਹੱਦ ਹਲਕੀ ਕੁਆਲਟੀ ਦਾ ਸਾਬਣ ਖਰੀਦਿਆ ਅਤੇ ਜਦੋਂ ਬੱਚੇ ਨੂੰ ਉਸ ਸਾਬਣ ਨਾਲ ਨੁਆਇਆ ਗਿਆ ਤਾਂ ਉਸ ਦੇ ਮੂੰਹ ’ਤੇ ਲੱਗੇ ਸਾਬਣ ਦੀ ਝੱਗ ਨੇ ਅਚਾਨਕ ਅੱਗ ਫੜੀ ਲਈ, ਜਿਸ ਨਾਲ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ।
ਇਹ ਵੀ ਪੜ੍ਹੋ: ਆਬੂ ਧਾਬੀ ਜਾਣ ਵਾਲਿਆਂ ਲਈ ਹੁਣ ਕੋਵਿਡ-19 ਟੈਸਟ ਜ਼ਰੂਰੀ ਨਹੀਂ, ਦੁਬਈ ’ਚ ਪਹਿਲਾਂ ਤੋਂ ਹੈ ਛੋਟ
ਪੁੱਤਰ ਦੇ ਮੂੰਹ ’ਤੇ ਅੱਗ ਦੇਖ ਕੇ ਪਿਤਾ ਹੈਰਾਨ ਰਹਿ ਗਏ। ਉਨ੍ਹਾਂ ਨੇ ਤੁਰੰਤ ਪਾਣੀ ਪਾ ਕੇ ਪੁੱਤਰ ਦੇ ਮੂੰਹ ’ਤੇ ਲੱਗੀ ਅੱਗ ਬੁਝਾਈ ਅਤੇ ਗਿੱਲੇ ਤੌਲੀਏ ਵਿਚ ਉਸ ਨੂੰ ਲਪੇਟ ਲਿਆ। ਇਸ ਦੇ ਬਾਅਦ ਉਹ ਤੁਰੰਤ ਆਪਣੇ ਪੁੱਤਰ ਨੂੰ ਗੱਡੀ ਵਿਚ ਲੈ ਕੇ ਐਲਡਰ ਹੇ ਚਿਲਡਰਨ ਹਸਪਤਾਲ ਪਹੁੰਚੇ ਅਤੇ ਉਸ ਨੂੰ ਉਥੇ ਦਾਖ਼ਲ ਕਰਾਇਆ। ਹਸਪਤਾਲ ਵਿਚ ਮੌਜੂਦ ਡਾਕਟਰ ਬੱਚੇ ਨੂੰ ਬਿਨਾਂ ਦੇਰੀ ਦੇ ਬਰਨ ਸੈਕਸ਼ਨ ਵਿਚ ਲੈ ਗਏ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਫਿਲਹਾਲ ਬੱਚੇ ਦੀ ਹਾਲਤ ਸਥਿਰ ਹੈ ਅਤੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ।
ਇਹ ਵੀ ਪੜ੍ਹੋ: IMF ਤੋਂ ਬਾਅਦ FATF ਨੇ ਕੱਸਿਆ ਸ਼ਿਕੰਜਾ, ਤਾਲਿਬਾਨ ’ਤੇ ਆਰਥਿਕ ਹਮਲਾ; ਸਾਰੇ ਖਾਤੇ ਫ੍ਰੀਜ਼
ਪਿਤਾ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨੂੰ ਬਾਥਰੂਮ ਵਿਚ ਨੁਆ ਰਹੇ ਸਨ ਅਤੇ ਉਥੇ ਕੁੱਝ ਮੋਮਬੱਤੀਆਂ ਪਿਘਲੀਆਂ ਹੋਈਆਂ ਸਨ। ਆਸਕਰ ਬੇਹੱਦ ਖ਼ੁਸ਼ ਹੋ ਕੇ ਨਹਾ ਰਿਹਾ ਸੀ। ਅਚਾਨਕ ਉਸ ਦੇ ਸਰੀਰ ਵਿਚ ਸਾਬਣ ਨਾਲ ਬਣੀ ਝੱਗ ਮੋਮਬੱਤੀ ਦੇ ਸੰਪਰਕ ਵਿਚ ਆ ਗਈ। ਇਸ ਨਾਲ ਝੱਗ ਵਿਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਉਨ੍ਹਾਂ ਦਾ 4 ਸਾਲਾ ਪੁੱਤਰ ਅੱਗ ਦੇ ਗੋਲੇ ਵਿਚ ਬਦਲ ਗਿਆ।
ਇਹ ਵੀ ਪੜ੍ਹੋ: ਭਾਰਤੀਆਂ ਲਈ ਰਾਹਤ, ਅਮਰੀਕੀ ਅਦਾਲਤ ਨੇ H-1ਬੀ ਵੀਜ਼ਾ ਚੋਣ ’ਤੇ ਟਰੰਪ ਦੇ ਪ੍ਰਸਤਾਵਿਤ ਨਿਯਮ ਨੂੰ ਕੀਤਾ ਰੱਦ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ 'ਚ ਕੋਵਿਡ-19 ਦੇ 24 ਨਵੇਂ ਕੇਸ ਦਰਜ, ਪ੍ਰਧਾਨ ਮੰਤਰੀ ਜੈਸਿੰਡਾ ਨੇ ਕਹੀ ਇਹ ਗੱਲ
NEXT STORY