ਵਾਸ਼ਿੰਗਟਨ– ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬਦਹਾਲੀ ਝੱਲ ਰਹੇ ਅਫ਼ਗਾਨਿਸਤਾਨ ਦੀ ਮੁਸੀਬਤ ਹੋਰ ਵਧਾਉਂਦੇ ਹੋਏ ਹੁਣ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਨੇ ਉਸ ’ਤੇ ਵੱਡਾ ਆਰਥਿਕ ਹਮਲਾ ਕੀਤਾ ਹੈ। 39 ਦੇਸ਼ਾਂ ਦੇ ਇਸ ਸੰਗਠਨ ਨੇ ਤਾਲਿਬਾਨ ਦੇ ਖਾਤੇ ਫ੍ਰੀਜ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਐੱਫ. ਏ. ਟੀ. ਐੱਫ. ਉਸ ਦੇਸ਼ ’ਤੇ ਆਰਥਿਕ ਪਾਬੰਦੀ ਲਗਾਉਂਦਾ ਹੈ, ਜਿਸ ਬਾਰੇ ਇਹ ਖ਼ਤਰਾ ਹੁੰਦਾ ਹੈ ਕਿ ਉਹ ਆਪਣੀ ਜ਼ਮੀਨ ਦੀ ਵਰਤੋਂ ਹੋਰਨਾਂ ਦੇਸ਼ਾਂ ਵਿਰੁੱਧ ਅੱਤਵਾਦੀ ਸਰਗਰਮੀਆਂ ਚਲਾਉਣ ਲਈ ਹੋਣ ਦਿੰਦਾ ਹੈ। ਤਾਲਿਬਾਨ ’ਤੇ ਵਿਸ਼ਵ ਭਰ ਨੂੰ ਇਹ ਸ਼ੱਕ ਹੈ ਕਿ ਉਸ ਦਾ ਟ੍ਰੈਕ ਰਿਕਾਰਡ ਦੇਖਦੇ ਹੋਏ ਨਾ ਸਿਰਫ਼ ਉਹ ਖੁਦ ਸਗੋਂ ਉਸ ਨਾਲ ਵਿਚਾਰਿਕ ਸਮਾਨਤਾ ਰੱਖਣ ਵਾਲੇ ਹੋਰ ਸੰਗਠਨ ਵੀ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹਨ। ਤਾਲਿਬਾਨ ਦੇ ਸਭ ਤੋਂ ਵੱਡੇ ਹਮਾਇਤੀ ਪਾਕਿਸਤਾਨ ’ਤੇ ਵੀ ਐੱਫ. ਏ. ਟੀ. ਐੱਫ. ਚਾਬੁਕ ਚਲਾ ਚੁੱਕਾ ਹੈ।
ਇਹ ਵੀ ਪੜ੍ਹੋ: ਤਾਲਿਬਾਨ ਰਾਜ ’ਚ ਦੋ ਵਕਤ ਦੀ ਰੋਟੀ ਨੂੰ ਤਰਸੇ ਲੋਕ, ਘੱਟ ਕੀਮਤ ’ਤੇ ਵੇਚ ਰਹੇ ਨੇ ਘਰ ਦਾ ਸਾਮਾਨ
ਐੱਫ. ਏ. ਟੀ. ਐੱਫ. ਦਾ ਕਹਿਣਾ ਹੈ ਕਿ ਜਦੋਂ ਤੱਕ ਵਿਸ਼ਵ ਭਾਈਚਾਰੇ ਵਲੋਂ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਮਿਲਦੀ, ਉਸ ਨਾਲ ਸਾਰੇ ਸੰਬੰਧ ਮੁਅੱਤਲ ਰਹਿਣਗੇ ਅਤੇ ਉਹ ਆਪਣੇ ਖਾਤਿਆਂ ਤੋਂ ਇਕ ਪਾਈ ਵੀ ਨਹੀਂ ਨਿਕਲਵਾ ਸਕੇਗਾ। ਇਕ ਦਿਨ ਪਹਿਲਾਂ ਹੀ ਕੌਮਾਂਤਰੀ ਮੁਦਰਾ ਕੋਸ਼ (ਆਈ. ਐੱਮ. ਐੱਫ.) ਨੇ ਵੀ ਤਾਲਿਬਾਨ ਸਰਕਾਰ ਨਾਲ ਸਾਰੇ ਸੰਬੰਧ ਖਤਮ ਕਰ ਕੇ ਉਸ ਨੂੰ ਸਭ ਤਰ੍ਹਾਂ ਦੀ ਵਿੱਤੀ ਮਦਦ ਰੋਕ ਦਿੱਤੀ ਹੈ।
ਇਹ ਵੀ ਪੜ੍ਹੋ: ਭਾਰਤੀਆਂ ਲਈ ਰਾਹਤ, ਅਮਰੀਕੀ ਅਦਾਲਤ ਨੇ H-1ਬੀ ਵੀਜ਼ਾ ਚੋਣ ’ਤੇ ਟਰੰਪ ਦੇ ਪ੍ਰਸਤਾਵਿਤ ਨਿਯਮ ਨੂੰ ਕੀਤਾ ਰੱਦ
ਅਫ਼ਗਾਨ ਕੇਂਦਰੀ ਬੈਂਕ ਨੇ ਕਿਹਾ– ਵਿਦੇਸ਼ੀ ਨਹੀਂ, ਅਫਗਾਨੀ ਮੁਦਰਾ ਦੀ ਵਰਤੋਂ ਕਰੋ
ਅਫ਼ਗਾਨਿਸਤਾਨ ਦੇ ਕੇਂਦਰੀ ਬੈਂਕ ਦਿ ਅਫ਼ਗਾਨਿਸਤਾਨ ਬੈਂਕ (ਡੀ. ਏ. ਬੀ.) ਨੇ ਲੋਕਾਂ ਨੂੰ ਲੈਣ-ਦੇਣ ਵਿਚ ਸਥਾਨਕ ਮੁਦਰਾ ਅਫ਼ਗਾਨੀ ਦੀ ਵਰਤੋਂ ਕਰਨ ਅਤੇ ਵਿਦੇਸ਼ੀ ਮੁਦਰਾਵਾਂ ਦੀ ਵਰਤੋਂ ਤੋਂ ਬਚਣ ਨੂੰ ਕਿਹਾ ਹੈ। ਅਮਰੀਕੀ ਡਾਲਰ , ਇਰਾਨੀ ਰਿਆਲ ਅਤੇ ਪਾਕਿਸਤਾਨੀ ਰੁਪਏ ਸਮੇਤ ਕੁਝ ਅਫ਼ਗਾਨ ਸੂਬਿਆਂ ਵਿਚ ਵਿਦੇਸ਼ੀ ਮੁਦਰਾਵਾਂ ਦੀ ਵਧਦੀ ਵਰਤੋਂ ਦਰਮਿਆਨ ਇਹ ਐਲਾਨ ਕੀਤਾ ਕੀਤਾ ਗਿਆ।
ਇਹ ਵੀ ਪੜ੍ਹੋ: ਹੈਰਾਨੀਜਨਕ: ਮਹਿਲਾ ਖਾ ਰਹੀ ਸੀ ਚਿਕਨ ਬਰਗਰ, ਅਚਾਨਕ ਮੂੰਹ ’ਚ ਆ ਗਈ ਇਨਸਾਨੀ ਉਂਗਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸੀਰੀਆ 'ਚ ਗੈਸ ਪਾਈਪਲਾਈਨ 'ਤੇ ਹਮਲੇ ਤੋਂ ਬਾਅਦ ਬਿਜਲੀ ਸਪਲਾਈ ਹੋਈ ਪ੍ਰਭਾਵਿਤ
NEXT STORY