ਗੈਜੇਟ ਡੈਸਕ– ਭਾਰਤ ਸਰਕਾਰ ਵਲੋਂ ਹੋਰ 43 ਚੀਨੀ ਐਪਸ ਬੈਨ ਕਰਨ ਨਾਲ ਚੀਨ ਭੜਕ ਗਿਆ ਹੈ। ਚੀਨ ਨੇ ਬੁੱਧਵਾਰ ਨੂੰ 43 ਚੀਨੀ ਮੋਬਾਇਲ ਐਪਸ ਬੈਨ ਦਾ ਵਿਰੋਧ ਕੀਤਾ ਅਤੇ ਭਾਰਤ ਦੇ ਇਸ ਕਦਮ ਨੂੰ ਵਰਲਡ ਟ੍ਰੇਡ ਆਰਗਨਾਈਜੇਸ਼ਨ (WTO) ਦੇ ਨਿਯਮਾਂ ਦਾ ਉਲੰਘਣ ਕਰਾਰ ਦਿੱਤਾ ਹੈ। ਦੱਸ ਦੇਈਏ ਕਿ ਭਾਰਤ ਨੇ ਮੰਗਲਵਾਰ ਨੂੰ 43 ਐਪਸ ’ਤੇ ਬੈਨ ਲਗਾ ਦਿੱਤਾ ਹੈ। ਇਹ ਚੌਥਾ ਮੌਕਾ ਹੈ ਜਦੋਂ ਭਾਰਤ ਵਲੋਂ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਚੀਨੀ ਐਪਸ ਨੂੰ ਬੈਨ ਕਰਨ ਦਾ ਫੈਸਲਾ ਲਿਆ ਗਿਆ ਹੈ। ਚੀਨੀ ਐਪਸ ਬੈਨ ਦਾ ਸਿਲਸਿਲਾ ਲਦਾਖ ਸੈਕਟਰ ਦੇ ਲਾਈਨ ਆਫ ਐਕਚੁਅਲ ਕੰਟਰੋਲ (LAC) ’ਤੇ ਹੋਏ ਵਿਵਾਦ ਤੋਂ ਬਾਅਦ ਮਈ 2020 ਤੋਂ ਸ਼ੁਰੂ ਹੋਇਆ ਹੈ। ਅਜਿਹੇ ’ਚ ਮਈ ਤੋਂ ਲੈਕੇ ਅਕਤੂਬਰ ਤਕ ਭਾਰਤ ਵਲੋਂ ਕੁਲ 267 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਗਿਆ ਹੈ।
ਭਾਰਤ ਦੇ ਫੈਸਲੇ ਨੂੰ ਦੱਸਿਆ WTO ਨਿਯਮਾਂ ਦਾ ਉਲੰਘਣ
ਚੀਨੀ ਦੂਤਾਘਰ ਦੇ ਬੁਲਾਰੇ Ji Rong ਨੇ ਭਾਰਤ ਵਲੋਂ 43 ਚੀਨੀ ਐਪਸ ਬੈਨ ਦਾ ਵਿਰੋਧ ਕੀਤਾ ਹੈ। ਨਾਲ ਹੀ ਇਸ ਨੂੰ WTO ਨਿਯਮਾਂ ਖਿਲਾਫ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਵਲੋਂ ਚੀਨੀ ਸਮੇਤ ਹੋਰ ਦੇਸ਼ਾਂ ਨੂੰ ਨਿਰਪੱਖ ਅਤੇ ਗੈਰ-ਭੇਦਭਾਵਪੂਰਨ ਕਾਰੋਬਾਰੀ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨਾਲ WTO ਦੇ ਨਿਯਮਾਂ ਦਾ ਉਲੰਘਣ ਨਾ ਹੋਵੇ। ਉਨ੍ਹਾਂ ਕਿਹਾ ਕਿ ਚੀਨ ਸਰਕਾਰ ਆਪਣੇ ਦੇਸ਼ ’ਚ ਵਿਦੇਸ਼ੀ ਕੰਪਨੀਆਂ ਲਈ WTO ਨਿਯਮਾਂ ਦਾ ਪੂਰਣ ਪਾਲਨ ਕਰਦੀ ਹੈ। ਚੀਨ ਅਤੇ ਭਾਰਤ ਨੂੰ ਇਕ-ਦੂਜੇ ਵਿਕਾਸ ਦੇ ਮੌਕੇ ਦੇਣੇ ਚਾਹੀਦੇ ਹਨ ਨਾ ਕਿ ਡਰ ਪੈਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਨੂੰ ਦੋ-ਪੱਖੀ ਆਰਥਿਕ ਅਤੇ ਟ੍ਰੇਡ ਰਿਲੇਸ਼ਨ ਨੂੰਸਹੀ ਰਸਤੇ ’ਤੇ ਲਿਆਉਣ ਲਈ ਗੱਲਬਾਤ ਦਾ ਰਸਤਾ ਚੁਣਨਾ ਚਾਹੀਦਾ ਹੈ।
ਆਸਟ੍ਰੇਲੀਆ : ਚੋਰਾਂ ਨੇ ਚਾਕੂ ਦੀ ਨੋਕ 'ਤੇ ਨੌਜਵਾਨ ਤੋਂ ਖੋਹੀ ਮਰਸੀਡੀਜ਼
NEXT STORY