ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਬੀਤੀ ਸ਼ਾਮ ਸੱਤ ਕੁ ਵਜੇ ਦੇ ਕਰੀਬ ਚੋਰਾਂ ਵੱਲੋਂ ਚਾਕੂ ਦੀ ਨੋਕ 'ਤੇ ਇੱਕ ਗੱਡੀ ਨੂੰ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 18 ਸਾਲਾ ਨੌਜਵਾਨ ਬੀ.ਪੀ. ਦੇ ਪੈਟਰੋਲ ਪੰਪ ਤੋਂ ਆਪਣੀ ਮਰਸਡੀਜ਼ ਕਾਰ ਵਿੱਚ ਤੇਲ ਪਵਾ ਕੇ ਭੁਗਤਾਨ ਕਰ ਕੇ ਵਾਪਸ ਗੱਡੀ ਵੱਲ ਆ ਰਿਹਾ ਸੀ। ਉਦੋਂ ਮੋਟਰ-ਸਾਈਕਲ 'ਤੇ ਸਵਾਰ ਦੋ ਵਿਅਕਤੀ ਉਸ ਵੱਲ ਆਏ। ਉਹਨਾਂ ਦੋਹਾਂ ਨੇ ਆਪਣੇ ਸਿਰਾਂ ਉੱਤੇ ਹੈਲਮੈਟ ਪਾਏ ਹੋਏ ਸਨ।
ਇੱਕ ਆਦਮੀ ਸਿਰ 'ਤੇ ਹੈਲਮੈਟ ਪਾ ਕੇ ਉਸ ਵੱਲ ਵਧਿਆ ਜਿਸ ਦੇ ਹੱਥ ਵਿੱਚ ਚਾਕੂ ਸੀ। ਉਸ ਨੇ ਨੌਜਵਾਨ ਨੂੰ ਗੱਡੀ ਦੀ ਚਾਬੀ ਦੇਣ ਲਈ ਕਿਹਾ। ਚਾਬੀ ਨਾ ਦੇਣ ਤੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ। ਜਦੋਂ ਮੁੰਡੇ ਨੇ ਚੋਰਾਂ ਤੋਂ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਚੋਰਾਂ ਨੇ ਉਸ ਦੀ ਕੁੱਟ-ਮਾਰ ਵੀ ਕੀਤੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ 26/11 ਦੇ ਅਪਰਾਧੀਆਂ ਖਿਲਾਫ਼ ਕਾਰਵਾਈ ਕਰਨ ਤੋਂ ਕੀਤਾ ਇਨਕਾਰ : ਮਾਈਕਲ ਰੁਬਿਨ
ਇਸ ਘਟਨਾ ਨਾਲ ਸਥਾਨਕ ਲੋਕਾਂ ਵਿੱਚ ਬਹੁਤ ਡਰ ਦੇਖਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹੋ ਜਹੀਆਂ ਘਟਨਾਵਾਂ ਨਾਲ ਆਪਣੇ ਘਰਾਂ ਵਿੱਚੋ ਨਿਕਲਣਾ ਵੀ ਸੁਰੱਖਿਅਤ ਨਹੀਂ ਹੈ।ਪੁਲਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਹਨਾਂ ਵੱਲੋਂ ਦੋ ਮੋਟਰ-ਸਾਈਕਲ ਸਵਾਰ ਦੋ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਓਂਟਾਰੀਓ : ਲੰਡਨ ਹਸਪਤਾਲ 'ਚ ਮੈਡੀਕਲ ਸਟਾਫ਼ ਸਣੇ 41 ਹੋਏ ਕੋਰੋਨਾ ਦੇ ਸ਼ਿਕਾਰ
NEXT STORY