ਸੋਫੀਆ (ਭਾਸ਼ਾ) : ਪੱਛਮੀ ਬੁਲਗਾਰੀਆ ਵਿਚ ਸੋਮਵਾਰ ਦੇਰ ਰਾਤ ਇਕ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਬੱਸ ਉੱਤਰੀ ਮੈਸੇਡੋਨੀਆ 'ਚ ਰਜਿਸਟਰਡ ਸੀ। ਹਾਦਸਾ ਸੋਮਵਾਰ ਦੇਰ ਰਾਤ ਕਰੀਬ 2 ਵਜੇ ਵਾਪਰਿਆ। ਜ਼ਖ਼ਮੀ ਹੋਏ ਲੋਕਾਂ ਵਿਚ ਬੱਚੇ ਵੀ ਸ਼ਾਮਲ ਹਨ। ਜ਼ਖ਼ਮੀ ਹੋਏ 7 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਬੱਸ ਤੁਰਕੀ ਤੋਂ ਉੱਤਰੀ ਮੈਸੇਡੋਨੀਆ ਜਾ ਰਹੀ ਸੀ ਅਤੇ ਇਸ ਵਿਚ 52 ਯਾਤਰੀ ਸਵਾਰ ਸਨ। ਹਾਦਸੇ ਵਿਚ ਮਾਰੇ ਗਏ ਲੋਕ ਉੱਤਰੀ ਮੈਸੇਡੋਨੀਆ ਦੇ ਨਾਗਰਿਕ ਸਨ।
ਇਹ ਵੀ ਪੜ੍ਹੋ : 'ਪਹਿਲਾਂ ਆਪਣੇ ਬੱਚੇ ਸਰਹੱਦ 'ਤੇ ਭੇਜੋ', ਜਾਣੋ ਗੌਤਮ ਗੰਭੀਰ ਨੇ ਨਵਜੋਤ ਸਿੱਧੂ ਨੂੰ ਅਜਿਹਾ ਕਿਉਂ ਕਿਹਾ
ਬੁਲਗਾਰੀਆ ਦੀ ਨਿਊਜ਼ ਕਮੇਟੀ ਨੋਵਿਨਾਈਟ ਨੇ ਦੱਸਿਆ ਕਿ ਮੈਸੇਡੋਨੀਆ ਦੇ ਦੂਤਘਰ ਦੇ ਨੁਮਾਇੰਦਿਆਂ ਨੇ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਕੁਝ ਜ਼ਖ਼ਮੀਆਂ ਨੂੰ ਦਾਖ਼ਲ ਕਰਵਾਇਆ ਗਿਆ ਹੈ। ਕਾਰਜਵਾਹਕ ਪ੍ਰਧਾਨ ਮੰਤਰੀ ਸਟੀਫਨ ਯਾਨੇਵ ਵੀ ਘਟਨਾ ਸਥਾਨ 'ਤੇ ਪਹੁੰਚੇ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਇਹ ਇਕ ਭਿਆਨਕ ਤ੍ਰਾਸਦੀ ਹੈ, ਮੈਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ।' ਉਨ੍ਹਾਂ ਕਿਹਾ, 'ਉਮੀਦ ਹੈ ਕਿ ਅਸੀਂ ਇਸ ਤੋਂ ਸਬਕ ਸਿੱਖੀਏ, ਤਾਂ ਜੋ ਭਵਿੱਖ 'ਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।'
ਇਹ ਵੀ ਪੜ੍ਹੋ : ਇਮਰਾਨ ਖ਼ਾਨ ਦਾ ਵੱਡਾ ਫ਼ੈਸਲਾ,ਹੁਣ ਪਾਕਿ ਜ਼ਰੀਏ ਅਫ਼ਗਾਨਿਸਤਾਨ ਨੂੰ ਕਣਕ ਭੇਜ ਸਕੇਗਾ ਭਾਰਤ
ਇਮਰਾਨ ਖ਼ਾਨ ਦਾ ਵੱਡਾ ਫ਼ੈਸਲਾ,ਹੁਣ ਪਾਕਿ ਜ਼ਰੀਏ ਅਫ਼ਗਾਨਿਸਤਾਨ ਨੂੰ ਕਣਕ ਭੇਜ ਸਕੇਗਾ ਭਾਰਤ
NEXT STORY