ਏਥਨਜ਼ — ਦੱਖਣੀ ਗ੍ਰੀਸ ਦੇ ਕ੍ਰੇਤੇ 'ਚ ਬੁੱਧਵਾਰ ਨੂੰ 5.2 ਤੀਬਰਤਾ ਦਾ ਭੂਚਾਲ ਆਇਆ। ਕਿਸੇ ਵੀ ਸੱਟ ਜਾਂ ਨੁਕਸਾਨ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਏਥਨਜ਼ ਜੀਓਡਾਇਨਾਮਿਕ ਇੰਸਟੀਚਿਊਟ ਨੇ ਦੱਸਿਆ ਕਿ ਕ੍ਰੇਤੇ ਅਤੇ ਗਾਵਡੋਸ ਟਾਪੂ ਦੇ ਵਿਚਕਾਰ ਸਥਾਨਕ ਸਮੇਂ ਅਨੁਸਾਰ ਸ਼ਾਮ 7:29 ਵਜੇ ਭੂਚਾਲ ਆਇਆ। ਇਸ ਦੀ ਡੂੰਘਾਈ 11.6 ਕਿਲੋਮੀਟਰ ਸੀ। ਫਾਇਰ ਬ੍ਰਿਗੇਡ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਜ਼ਖਮੀ ਜਾਂ ਇਮਾਰਤਾਂ ਨੂੰ ਨੁਕਸਾਨ ਹੋਣ ਦੀ ਕੋਈ ਸ਼ੁਰੂਆਤੀ ਰਿਪੋਰਟ ਨਹੀਂ ਮਿਲੀ ਹੈ।
ਜਾਪਾਨ 'ਚ ਤੂਫਾਨ 'ਸ਼ਾਨਸ਼ਾਨ' ਕਾਰਨ ਭਾਰੀ ਮੀਂਹ, ਇਕ ਦੀ ਮੌਤ
NEXT STORY