ਬੀਜਿੰਗ— ਚੀਨ ਦੇ ਦੱਖਣ-ਪੱਛਮੀ ਯੂਨਾਨ ਸੂਬੇ 'ਚ ਸ਼ਨੀਵਾਰ ਨੂੰ 5.9 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ 14 ਲੋਕ ਜ਼ਖਮੀ ਹੋ ਗਏ। ਸਰਕਾਰੀ ਪੱਤਰਕਾਰ ਏਜੰਸੀ ਸ਼ਿਨਹੂਆ ਮੁਤਾਬਕ ਸੂਬੇ ਦੇ ਮੋਜਿਆਂਗ ਹਾਨੀ ਸਵਾਇਤ ਕਾਊਂਟੀ 'ਚ ਸ਼ਨੀਵਾਰ ਦੁਪਹਿਰੇ ਆਏ ਭੂਚਾਲ ਕਾਰਨ 21 ਘਰਾਂ ਨੂੰ ਨੁਕਸਾਨ ਪਹੁੰਚਿਆ। ਕਾਊਂਟੀ ਪ੍ਰਸ਼ਾਸਨ ਮੁਤਾਬਕ ਭੂਚਾਲ ਦੇ ਕੇਂਦਰ ਤੋਂਗੁਆਨ ਦੇ ਜ਼ਿਆਦਾਤਰ ਹਿੱਸਿਆਂ 'ਚ ਆਵਾਜਾਈ, ਦੂਰਸੰਚਾਰ ਤੇ ਬਿਜਲੀ ਸਪਲਾਈ ਸੇਵਾਵਾਂ ਆਮ ਹਨ।
ਸੂਬਾਈ ਭੂਚਾਲ ਵਿਗਿਆਨ ਬਿਊਰੋ ਨੇ ਦੱਸਿਆ ਕਿ ਮੋਜਿਆਂਗ ਦੇ 15 ਨਗਰਾਂ ਦੇ ਨਾਲ ਹੀ ਸੂਬੇ ਦੀ ਰਾਜਧਾਨੀ ਕੁਨਮਿੰਗ ਸ਼ਹਿਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਭੂਚਾਲ ਕਾਰਨ ਜ਼ਿਆਦਾ ਲੋਕਾਂ ਦੇ ਜ਼ਖਮੀ ਹੋਣ ਦੀ ਉਮੀਦ ਨਹੀਂ ਹੈ ਕਿਉਂਕਿ ਭੂਚਾਲ ਵੇਲੇ ਜ਼ਿਆਦਾਤਰ ਪੇਂਡੂ ਆਪਣੇ ਘਰਾਂ ਤੋਂ ਬਾਹਰ ਖੇਤਾਂ 'ਚ ਕੰਮ ਕਰ ਰਹੇ ਸਨ। ਆਪਦਾ ਪ੍ਰਬੰਧਨ ਮੰਤਰਾਲੇ ਨੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਪ੍ਰਭਾਵਿਤ ਇਲਾਕਿਆਂ ਵੱਲ ਦਲਾਂ ਨੂੰ ਰਵਾਨਾ ਕਰ ਦਿੱਤਾ ਹੈ। ਚੀਨ ਭੂਚਾਲ ਨੈੱਟਵਰਕ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ 11 ਕਿਲੋਮੀਟਰ ਦੀ ਗਹਿਰਾਈ 'ਤੇ ਸੀ।
ਮਿਸਰ 'ਚ ਹਿੰਸਕ ਧਰਨਾ ਮਾਮਲੇ 'ਚ 75 ਲੋਕਾਂ ਨੂੰ ਮੌਤ ਦੀ ਸਜ਼ਾ
NEXT STORY