ਰੀਓ ਡੀ ਜਨੇਰੀਓ (ਏਜੰਸੀ) : ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਸ਼ਨੀਵਾਰ ਦੁਪਹਿਰ ਨੂੰ ਕੋਪਾਕਬਾਨਾ ਬੀਚ ਦੇ ਨੇੜੇ ਸਮੁੰਦਰ ਵਿੱਚ ਇੱਕ ਅਲਟਰਾ-ਲਾਈਟ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਪਾਇਲਟ ਦੀ ਮੌਤ ਹੋ ਗਈ। ਇਸ ਹਾਦਸੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਬੀਚ ਕੰਢੇ ਕਈ ਲੋਕ ਮੌਜੂਦ ਸਨ ਅਤੇ ਇਸ ਦੌਰਾਨ ਇਕ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਕੇ ਸਮੁੰਦਰ ਵਿਚ ਡਿੱਗ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬੀ ਇੰਡਸਟਰੀ ਲਈ ਦੁੱਖਦਾਇਕ ਰਿਹਾ ਸਾਲ 2025: ਕਈ ਵੱਡੇ ਸਿਤਾਰਿਆਂ ਨੇ ਦੁਨੀਆ ਨੂੰ ਕਿਹਾ ਅਲਵਿਦਾ
ਸਥਾਨਕ ਅਧਿਕਾਰੀਆਂ ਅਤੇ ਫਾਇਰ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 12:30 ਵਜੇ ਦੇ ਕਰੀਬ ਵਾਪਰਿਆ। ਬਚਾਅ ਕਰਮਚਾਰੀਆਂ ਨੇ ਪਾਇਲਟ ਦੀ ਮ੍ਰਿਤਕ ਦੇਹ ਪਾਣੀ ਵਿੱਚੋਂ ਬਰਾਮਦ ਕਰ ਲਈ ਹੈ, ਪਰ ਅਜੇ ਤੱਕ ਉਸਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ: 8 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਿਹੈ ਭਾਰਤ ਦਾ ਚੈਂਪੀਅਨ ਕ੍ਰਿਕਟਰ, ਇਕੱਠਿਆਂ ਦੀ ਵੀਡੀਓ ਆਈ ਸਾਹਮਣੇ
ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਇਸ ਹਾਦਸੇ ਵਿੱਚ ਕਿਸੇ ਹੋਰ ਜਾਨੀ ਨੁਕਸਾਨ ਜਾਂ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ: ਸਿਧਾਰਥ ਤੇ ਕਿਆਰਾ ਨੇ ਧੀ ਸਰਾਯਾ ਨਾਲ ਮਨਾਇਆ ਪਹਿਲਾ ਕ੍ਰਿਸਮਸ; ਸਾਂਝੀ ਕੀਤੀ ਖੂਬਸੂਰਤ ਝਲਕ
ਕੈਨੇਡਾ ਪੁੱਜੇ ਜ਼ੇਲੇਂਸਕੀ: ਟਰੰਪ ਨਾਲ ਮੁਲਾਕਾਤ ਲਈ ਜਾਣਗੇ ਅਮਰੀਕਾ, ਰੂਸ ਨੇ ਤੇਜ਼ ਕੀਤੇ ਹਮਲੇ
NEXT STORY