ਨੈਰੋਬੀ— ਉੱਤਰੀ ਕੀਨੀਆ 'ਚ ਬੁੱਧਵਾਰ ਨੂੰ ਫੌਜ ਦੀ ਗੱਡੀ ਹੇਠਾਂ ਦੇਸੀ ਬੰਬ ਆਉਣ ਕਾਰਨ ਹੋਏ ਧਮਾਕੇ 'ਚ ਪੰਜ ਜਵਾਨਾਂ ਦੀ ਮੌਤ ਹੋ ਗਈ ਤੇ 10 ਜ਼ਖਮੀ ਹੋ ਗਏ। ਕੀਨੀਆ ਰੱਖਿਆ ਬਲਾਂ ਨੇ ਇਕ ਬਿਆਨ 'ਚ ਦੱਸਿਆ ਕਿ ਉਹ ਨਹੀਂ ਕਹਿ ਸਕਦੇ ਕਿ ਤਟੀ ਲਾਮੂ ਸੂਬੇ 'ਚ ਹਮਲਾ ਕਰਨ ਲਈ ਕੌਣ ਜ਼ਿੰਮੇਵਾਰ ਹੈ, ਹਾਲਾਂਕਿ ਇਸ ਖੇਤਰ 'ਚ ਅੱਤਵਾਦੀ ਤੱਤਾਂ ਦੇ ਲੁੱਕੇ ਹੋਣ ਦਾ ਖਦਸ਼ਾ ਹੈ। ਸਥਾਨਕ ਅਧਿਕਾਰੀਆਂ ਮੁਤਾਬਕ ਲਾਮੂ 'ਚ 8 ਅਗਸਤ ਨੂੰ ਹੋਏ ਹਮਲੇ 'ਚ 5 ਜਵਾਨਾਂ ਦੀ ਮੌਤ ਹੋਈ ਸੀ ਜਿਸ ਦੀ ਜ਼ਿੰਮੇਵਾਰੀ ਸੋਮਾਲੀਆਈ ਸਮੂਹ ਅਲ ਸ਼ਬਾਬ ਨੇ ਲਈ ਸੀ। ਅਲ ਕਾਇਦਾ ਨਾਲ ਜੁੜੇ ਅਲ ਸ਼ਬਾਬ ਦਾ ਟੀਚਾ ਸੋਮਾਲੀਆ ਦੀ ਸੰਯੁਕਤ ਰਾਸ਼ਟਰ ਸਮਰਥਿਤ ਸਰਕਾਰ ਨੂੰ ਖਤਮ ਕਰਨਾ ਤੇ ਇਸਲਾਮ ਦੇ ਕਾਨੂੰਨ ਨੂੰ ਲਾਗੂ ਕਰਨਾ ਹੈ। ਨੈਰੋਬੀ ਵੱਲੋਂ 2011 'ਚ ਸੋਮਾਲੀਆ 'ਚ ਫੌਜੀ ਭੇਜਣ ਤੋਂ ਬਾਅਦ ਅਲ ਸ਼ਬਾਬ ਨੇ ਕੀਨੀਆ 'ਚ ਹਮਲਿਆਂ ਨੂੰ ਤੇਜ਼ ਕਰ ਦਿੱਤਾ। ਇਸ ਸਮੂਹ ਨੇ ਪਿਛਲੇ ਸਾਲ ਲਾਮੂ ਪ੍ਰਦੇਸ਼ 'ਚ ਕਈ ਗਮਲੇ ਕੀਤੇ, ਜਿਨ੍ਹਾਂ 'ਚ ਉਨ੍ਹਾਂ ਨੇ ਲੋਕਾਂ ਦੇ ਸਿਰ ਕੱਟ ਦਿੱਤੇ। ਕੀਨੀਆ ਦੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਹਮਲੇ ਲਈ ਬੋਨੀ ਵਨ ਦੀ ਵਰਤੋਂ ਕੀਨੀਆ ਸੋਮਾਲੀਆ ਸੀਮਾ ਨੂੰ ਲੁਕਾਉਣ ਤੇ ਅੱਡੇ ਦੇ ਰੁਪ 'ਚ ਕੀਤਾ।
ਲੋੜ ਪੈਣ 'ਤੇ ਈਰਾਨ ਕਰ ਸਕਦੈ ਪ੍ਰਮਾਣੂ ਸਮਝੌਤੇ ਨੂੰ ਰੱਦ: ਖਾਮੇਨੀ
NEXT STORY