ਤਹਿਰਾਨ— ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੀ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਦੇਸ਼ ਦੇ ਹਿੱਤਾਂ ਨੂੰ ਫਾਇਦਾ ਨਹੀਂ ਹੁੰਦਾ ਤੇ ਸਰਕਾਰ 'ਤੇ ਆਰਥਿਕ ਤੇ ਸਿਆਸੀ ਦਬਾਅ ਬਣਾਇਆ ਜਾਂਦਾ ਹੈ ਤਾਂ ਉਹ ਦੁਨੀਆ ਦੀਆਂ ਵੱਡੀਆਂ ਤਾਕਤਾਂ ਨਾਲ ਆਪਣੇ ਪ੍ਰਮਾਣੂ ਸਮਝੌਤੇ ਨੂੰ ਰੱਦ ਕਰ ਸਕਦਾ ਹੈ। ਖਾਮੇਨੀ ਦੀ ਵੈੱਬਸਾਈਟ 'ਤੇ ਕਿਹਾ ਗਿਆ ਕਿ ਕੈਬਨਿਟ ਦੇ ਨਾਲ ਬੈਠਕ 'ਚ ਸਭ ਤੋਂ ਵੱਡੇ ਨੇਤਾ ਨੇ ਕਿਹਾ ਕਿ ਸੁਭਾਵਿਕ ਹੈ ਕਿ ਜੇਕਰ ਅਸੀਂ ਸਿੱਟੇ 'ਤੇ ਪਹੁੰਚਦੇ ਹਾਂ ਕਿ ਇਹ (ਪ੍ਰਮਾਣੂ ਸਮਝੌਤਾ) ਸਾਡੇ ਰਾਸ਼ਟਰੀ ਹਿੱਤਾਂ ਨੂੰ ਪੂਰਾ ਨਹੀਂ ਕਰ ਰਿਹਾ ਹੈ ਤਾਂ ਅਸੀਂ ਇਸ ਨੂੰ ਦਰਕਿਨਾਰ ਕਰ ਦਿਆਂਗੇ।
ਉਨ੍ਹਾਂ ਨੇ ਕਿਹਾ ਕਿ ਸਮਝੌਤੇ ਤੋਂ ਅਮਰੀਕਾ ਦੇ ਹਟਣ ਤੋਂ ਬਾਅਦ ਮੁੱਦੇ ਦੇ ਹੱਲ ਲਈ ਹੋ ਰਹੀਆਂ ਯੂਰਪੀ ਕੋਸ਼ਿਸ਼ਾਂ ਦੇ ਬਾਵਜੂਦ ਈਰਾਨ ਨੂੰ ਯੂਰਪ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ। ਅਮਰੀਕੀ ਪਾਬੰਦੀਆਂ ਦੇ ਦੁਬਾਰਾ ਲੱਗਣ ਕਾਰਨ ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਦੀ ਸਰਕਾਰ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਵਿਦੇਸ਼ੀ ਕੰਪਨੀਆਂ ਤੇਜ਼ੀ ਨਾਲ ਦੇਸ਼ ਛੱਡ ਰਹੀਆਂ ਹਨ ਤੇ ਵੱਡੇ ਪੈਮਾਨੇ 'ਤੇ ਵਿਦੇਸ਼ੀ ਨਿਵੇਸ਼ ਖਿੱਚਣ ਦੀਆਂ ਰੁਹਾਨੀ ਦੀਆਂ ਉਮੀਦਾਂ ਮਿੱਟੀ ਹੋ ਰਹੀਆਂ ਹਨ। ਰੁਹਾਨੀ ਦੇ ਸਿਆਸੀ ਵਿਰੋਧੀ ਉਨ੍ਹਾਂ ਨੂੰ ਘੇਰ ਰਹੇ ਹਨ ਤੇ ਸੰਸਦ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ 2 ਮੰਤਰੀਆਂ 'ਤੇ ਆਉਣ ਵਾਲੇ ਦਿਨਾਂ 'ਚ ਮਹਾਦੋਸ਼ ਦਾ ਮਾਮਲਾ ਚਲਾਇਆ ਜਾ ਸਕਦਾ ਹੈ। ਸੰਸਦ ਇਸ ਮਹੀਨੇ ਲੇਬਰ ਤੇ ਅਰਥਵਿਵਸਥਾ ਮੰਤਰੀਆਂ ਨੂੰ ਬਰਖਾਸਤ ਕਰ ਚੁੱਕੀ ਹੈ ਤੇ ਉਦਯੋਗ ਤੇ ਸਿੱਖਿਆ ਮੰਤਰੀਆਂ 'ਤੇ ਆਉਣ ਵਾਲੇ ਦਿਨਾਂ 'ਚ ਮਹਾਦੋਸ਼ ਚਲਾਉਣ ਦੇ ਪ੍ਰਸਤਾਵ ਸਵਿਕਾਰ ਕੀਤੇ ਜਾ ਚੁੱਕੇ ਹਨ। ਖਾਮੇਨੀ ਨੇ ਕਿਹਾ ਕਿ ਇਹ ਸਿਆਸੀ ਹਲਚਲ ਈਰਾਨ ਦੇ ਲੋਕਤੰਤਰ ਦੀ ਸ਼ਕਤੀ ਦਾ ਸੰਕੇਤ ਹੈ।
ਸਾਊਦੀ ਅਰਬ 'ਚ ਦਿਖੀ ਪਹਿਲੀ 'ਮਹਿਲਾ ਗੱਡੀ ਚੋਰ'
NEXT STORY