ਪੇਸ਼ਾਵਰ– ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਹੋਏ ਦੋ ਬੰਬ ਧਮਾਕਿਆਂ ’ਚ 3 ਸੁਰੱਖਿਆ ਕਰਮੀਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਮੰਗਲਵਾਰ ਦੇਰ ਰਾਤ ਇਕ ਵਿਸਫੋਟਕ ਸਮੱਗਰੀ (IED) ਦੇ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਡਾਨ ਅਖਬਾਰ ਦੀ ਖਬਰ ਮੁਤਾਬਕ, ਧਮਾਕਾ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ’ਚ ਹੋਏ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਿਰਾਲੀ ਤਹਿਸੀਲ ਦੇ ਮਾਮਾਖੇਲ ਖੇਤਰ ’ਚ ਇਕ ਟਿਊਬਵੈੱਲ ਨੇੜੇ ਅਣਪਛਾਤੇ ਬਦਮਾਸ਼ਾਂ ਨੇ ਵਿਸਫੋਟਕ ਰੱਖਿਆ ਸੀ। ਵਿਸਫੋਟਕ ਫਟਨ ਨਾਲ ਧਮਾਕਾ ਹੋਇਆ ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਦੋ ਹੋਰ ਜ਼ਖਮੀਆਂ ਨੂੰ ਬਨੂੰ ਜ਼ਿਲ੍ਹੇ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸਤੋਂ ਪਹਿਲਾਂ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਦੇ ਅਲੀ ਤਹਿਸੀਲ ’ਚ ਹੋਏ ਧਮਾਕੇ ’ਚ 3 ਸੁਰੱਖਿਆ ਕਰਮੀਆਂ ਅਤੇ ਇਕ ਨਾਗਰਿਕ ਦੀ ਮੌਤ ਹੋ ਗਈ।
ਸੂਤਰਾਂ ਨੇ ਕਿਹਾ ਕਿ ਸੁਰੱਖਿਆ ਫੋਰਸ ਦੇ ਇਕ ਕਾਫਲੇ ’ਤੇ ਰਿਮੋਟ ਕੰਟਰੋਲ ਵਿਸਫੋਟਕ ਨਾਲ ਹਮਲਾ ਕੀਤਾ ਗਿਆ, ਜਿਸ ਵਿਚ 3 ਫੌਜੀ ਅਤੇ ਇਕ ਆਮ ਨਾਗਰਿਕ ਜ਼ਖਮੀ ਹੋ ਗਿਆ। ਪਤਾ ਲੱਗਾ ਹੈ ਕਿ ਸ਼ੱਕੀ ਅੱਤਵਾਦੀਆਂ ਨੇ ਸੜਕ ਕੰਢੇ ਵਿਸਫੋਟਕ ਉਪਕਰਣ ਰੱਖਿਆ ਸੀ ਜੋ ਇਲਾਕੇ ’ਚੋਂ ਲੰਘਣ ਵਾਲੇ ਸੁਰੱਖਿਆ ਫੋਰਸ ਦੇ ਕਾਫਿਲੇ ਨੂੰ ਨਿਸ਼ਾਨਾ ਬਣਾਉਣ ਵਾਲਾ ਸੀ। ਜ਼ਖਮੀਆਂ ਨੂੰ ਬਨੂੰ ਦੇ ਸੰਯੁਕਤ ਫੌਜੀ ਹਸਪਤਾਲ ਲਿਆਇਆ ਗਿਆ। ਜ਼ਖਮੀਆਂ ਦੀ ਪਛਾਣ ਹਵਲਦਾਰ ਕਲੀਮ, ਸਿਪਾਹੀ ਜ਼ਮਾਨ, ਸਿਪਾਹੀ ਫਾਰੂਕ ਅਤੇ ਨਾਗਰਿਕ ਸ਼ਕੂਰ ਦੇ ਰੂਪ ’ਚ ਹੋਈ ਹੈ।
ਯੂਰੀਆ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ, ਫੈਸਲਾਬਾਦ-ਮੁਲਤਾਨ ਰੋਡ ਜਾਮ
NEXT STORY