ਐਬਟਸਫੋਰਡ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਦਿਅਕ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਵਲੋਂ ਸੂਬੇ ਦੇ ਵੱਖ-ਵੱਖ ਸਕੂਲਾਂ ਤੋਂ ਗਰੈਜੂਏਟ ਹੋਈਆਂ 5 ਪੰਜਾਬੀ ਵਿਦਿਆਰਥਣਾਂ ਨੂੰ 3 ਲੱਖ 22 ਹਜ਼ਾਰ ਡਾਲਰ ਯਾਨੀ ਕਰੀਬ ਇਕ ਕਰੋੜ 95 ਲੱਖ ਰੁਪਏ ਦਾ ਵਜ਼ੀਫ਼ਾ ਦਿੱਤਾ ਗਿਆ ਹੈ। ਖ਼ਾਲਸਾ ਸੈਕੰਡਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਹਰਨੂਰ ਕੌਰ ਧਾਲੀਵਾਲ ਨੂੰ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਪ੍ਰੈਜ਼ੀਡੈਂਟਲ ਸਕਾਲਰਜ਼ ਐਵਾਰਡ ਅਧੀਨ 80 ਹਜ਼ਾਰ, ਸਾਈਮਨ ਫਰੇਜ਼ਰ ਯੂਨੀਵਰਸਿਟੀ ਵਲੋਂ 40 ਹਜ਼ਾਰ, ਬੀ.ਸੀ. ਐਕਸੀਲੈਂਸ 5 ਹਜ਼ਾਰ, ਸਿੱਖ ਵਿਰਾਸਤੀ 1500 ਤੇ ਡਿਸਟ੍ਰਿਕਟ ਅਥਾਰਟੀ ਵਲੋਂ 1250 ਡਾਲਰ ਯਾਨੀ ਕੁੱਲ ਇਕ ਲੱਖ 27 ਹਜ਼ਾਰ 750 ਡਾਲਰ ਵਜ਼ੀਫ਼ਾ ਮਿਲਿਆ ਹੈ, ਜਦੋਂ ਕਿ ਸੀਮੋਲਕ ਫਾਊਂਡੇਸ਼ਨ ਵਲੋਂ ਅਮਨੀਕ ਖੋਸਾ, ਜੀਆ ਗਿੱਲ, ਰਾਵੀਨ ਰਾਏ ਅਤੇ ਤਮੰਨਾ ਕੌਰ ਗਿੱਲ ਨੂੰ ਇਕ ਲੱਖ 80 ਹਜ਼ਾਰ ਡਾਲਰ ਦਾ ਵਜ਼ੀਫ਼ਾ ਦਿੱਤਾ ਗਿਆ ਹੈ।
ਤਮੰਨਾ ਕੌਰ ਗਿੱਲ ਨੂੰ ਯੂਨੀਵਰਸਿਟੀ ਫਰੇਜ਼ਰ ਆਫ਼ ਬ੍ਰਿਟਿਸ਼ ਕੋਲੰਬੀਆ ਪ੍ਰੈਜ਼ੀਡੈਂਟਲ ਸਕਾਲਰਜ਼ ਐਵਾਰਡ ਅਧੀਨ 15 ਹਜ਼ਾਰ ਡਾਲਰ ਦਾ ਵੀ ਵਜ਼ੀਫ਼ਾ ਮਿਲਿਆ ਹੈ। ਜੀਆ ਗਿੱਲ ਤੇ ਤਮੰਨਾ ਗਿੱਲ ਆਉਂਦੇ ਸਤੰਬਰ ਮਹੀਨੇ ਤੋਂ ਬੀ.ਐੱਸ.ਸੀ. ਤੇ ਐਨੀ ਖੋਸਾ ਡੈਂਟਿਸਟਰੀ ਦੀ ਪੜ੍ਹਾਈ ਸ਼ੁਰੂ ਕਰਨਗੀਆਂ, ਜਦੋਂ ਕਿ ਰਾਵੀਨ ਰਾਏ ਖੇਡਾਂ ਜਾਂ ਫੈਸ਼ਨ ਦੇ ਕਰੀਏਟਵ ਡਾਇਰੈਕਟਰ ਦਾ ਕੰਮ ਕਰਨਾ ਚਾਹੁੰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਮਲੂਪਸ 'ਚ 40ਵਾਂ ਸਲਾਨਾ ਟੂਰਨਾਮੈਂਟ 13-14 ਜੁਲਾਈ ਨੂੰ
NEXT STORY