ਢਾਕਾ/ਲਾਹੌਰ (ਅਨਸ)- ਬੰਗਲਾਦੇਸ਼ ’ਚ ਢਾਕਾ ਮੈਟਰੋਪਾਲਿਟਨ ਪੁਲਸ (ਡੀ. ਐੱਮ. ਪੀ.) ਦੀ ਇਕ ਵਿਸ਼ੇਸ ਈਕਾਈ ਨੇ ਨਿਯੋ-ਜੇ. ਐੱਮ. ਬੀ. ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ 5 ਅੱਤਵਾਦੀਆਂ ਨੂੰ ਛਾਪੇਮਾਰੀ ਦੌਰਾਨ ਗ੍ਰਿਫਤਾਰ ਕਰ ਕੀਤਾ। ਇਸ ਦੌਰਾਨ ਆਈ. ਈ. ਡੀ. ਬਣਾਉਣ ਵਾਲੀ ਸਮੱਗਰੀਆਂ ਨੂੰ ਜ਼ਬਤ ਕੀਤਾ ਗਿਆ। ਡੀ. ਐੱਮ. ਪੀ. ਦੀ ਅੱਤਵਾਦੀ ਰੋਕੂ ਅਤੇ ਕੌਮਾਂਤਰੀ ਅਪਰਾਧ ਇਕਾਈ (ਸੀ. ਟੀ. ਟੀ. ਸੀ.) ਦੇ ਪ੍ਰਮੁੱਖ ਮੁਹੰਮਦ ਅਸਦੁਜੱਮਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਅੱਤਵਾਦੀਆਂ ਵਿਚੋਂ 2 ਦੀ ਪਛਾਣ ਆਈ. ਈ. ਡੀ. ਬਣਾਉਣ ਵਾਲੇ ਅਬਦੁੱਲਾ ਅਲ ਮਾਮੂਨ ਅਤੇ ਅੱਤਵਾਦੀ ਟਰੇਨਰ ਮੇਜਰ ਓਸਾਮਾ ਦੇ ਰੂਪ ਵਿਚ ਹੋਈ ਹੈ।
ਇਹ ਖ਼ਬਰ ਪੜ੍ਹੋ- ਯੂਰੋ 2020 ਦੇ ‘ਗੋਲਡਨ ਬੂਟ’ ਬਣੇ ਰੋਨਾਲਡੋ
ਉਥੇ ਪਾਕਿਸਤਾਨ ਦੇ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਪੰਜਾਬ ਸੂਬੇ ਤੋਂ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਨੋਂ ਅੱਤਵਾਦੀ ਜੈਸ਼-ਏ-ਮੁਹੰਮਦ ਅਤੇ ਆਈ. ਐੱਸ. ਆਈ. ਐੱਸ. ਦੇ ਹਨ।
ਇਹ ਖ਼ਬਰ ਪੜ੍ਹੋ- ਸੋਫੀ ਤੇ ਡੇਵੋਨ ਕਾਨਵੇ ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਬਣੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਤਾਲਿਬਾਨ ਦੀ ਪਾਕਿ ਨੂੰ ਚਿਤਾਵਨੀ, ‘ਸਾਡੇ ’ਤੇ ਹੁਕਮ ਨਹੀਂ ਚਲਾ ਸਕਦੀ ਇਮਰਾਨ ਸਰਕਾਰ’
NEXT STORY