ਲੰਡਨ- ਪੁਰਤਗਾਲ ਦੇ ਸਟਾਰ ਸਟਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ’ਚ ਸਭ ਤੋਂ ਜ਼ਿਆਦਾ 5 ਗੋਲ ਕਰ ਕੇ ‘ਗੋਲਡਨ ਬੂਟ’ ਦਾ ਇਨਾਮ ਹਾਸਲ ਕੀਤਾ। ਚੈੱਕ ਗਣਰਾਜ ਦੇ ਫਾਰਵਰਡ ਪੈਟ੍ਰਿਕ ਸੀਕ ਨੇ ਵੀ ਰੋਨਾਲਡੋ ਦੇ ਬਰਾਬਰ 5 ਗੋਲ ਕੀਤੇ ਸਨ ਪਰ ਪੁਰਤਗਾਲ ਦੇ ਦਿੱਗਜ ਖਿਡਾਰੀ ਨੇ ਇਕ ਗੋਲ ਕਰਨ ’ਚ ਮਦਦ ਵੀ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਇਹ ਇਨਾਮ ਮਿਲਿਆ। ਪੁਰਤਗਾਲ ਟੂਰਨਾਮੈਂਟ ਦੇ ਅੰਤਿਮ-16 ’ਚ ਬੈਲਜੀਅਮ ਤੋਂ 0-1 ਨਾਲ ਹਾਰ ਕੇ ਬਾਹਰ ਹੋ ਗਿਆ ਸੀ।

ਜ਼ਿਕਰਯੋਗ ਹੈ ਕਿ ਦੋਵੇਂ ਟੀਮਾਂ ਦਾ 90 ਮਿੰਟ 'ਚ 1-1 ਗੋਲ ਬਰਾਬਰ ਰਿਹਾ ਸੀ। ਵਾਧੂ ਸਮਾਂ (ਇਜਰੀ ਟਾਈਮ) ਮਿਲਣ 'ਤੇ ਵੀ ਕੋਈ ਗੋਲ ਨਹੀਂ ਹੋਇਆ। ਯੂਰੋ ਕੱਪ 2020 ਦਾ ਮੁਕਾਬਲਾ ਬੇਹੱਦ ਹੀ ਰੋਮਾਂਚਕ ਰਿਹਾ ਪਰ ਅੰਤ ਵਿੱਚ ਇਟਲੀ ਦੀ ਜਿੱਤ ਹੋਈ। ਦੋਵਾਂ ਹੀ ਟੀਮਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਅੰਤ 'ਚ ਪੈਨਲਟੀ ਸ਼ੂਟ ਆਊਟ ਵਿੱਚ ਇਟਲੀ ਨੇ 3-2 ਨਾਲ ਬਾਜੀ ਮਾਰ ਲਈ।

ਇੰਗਲੈਂਡ ਦਾ ਸੁਫ਼ਨਾ ਟੁੱਟਿਆ
ਇੰਗਲੈਂਡ ਦੀ ਟੀਮ ਪਿਛਲੇ 55 ਸਾਲ ਤੋਂ ਫੁੱਟਬਾਲ ਦਾ ਕੋਈ ਵੱਡਾ ਟੂਰਨਾਮੈਂਟ ਨਹੀਂ ਜਿੱਤ ਸਕੀ ਸੀ। ਅਜਿਹੇ 'ਚ ਉਹ ਖਿਤਾਬੀ ਜਿੱਤ ਦਾ ਆਪਣਾ ਸੋਕਾ ਖ਼ਤਮ ਕਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੀ ਸੀ ਪਰ ਪੈਨਲਟੀ ਸ਼ੂਟ ਆਊਟ 'ਚ ਇਟਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ ਅਤੇ ਇੰਗਲੈਂਡ ਦਾ ਖਿਤਾਬ ਜਿੱਤਣ ਦਾ ਸੁਫ਼ਨਾ ਟੁੱਟ ਗਿਆ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜੇਕਰ ਭਾਰਤ ਟੀ-20 ਵਰਲਡ ਕੱਪ ਜਿੱਤਿਆ ਤਾਂ ਸ਼ਾਸਤਰੀ ਨੂੰ ਹਟਾਉਣਾ ਨਾਮੁਮਕਿਨ ਹੋਵੇਗਾ : ਸਾਬਕਾ ਆਲਰਾਊਂਡਰ
NEXT STORY