ਗੁਰਦਾਸਪੁਰ- ਪਾਕਿਸਤਾਨ ਪੰਜਾਬ ਸਰਕਾਰ ਨੇ ਪਤੰਗ ਉਡਾਉਣ ਵਾਲਿਆਂ 'ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਤੰਗ ਬਣਾਉਣਾ ਅਤੇ ਉਡਾਉਣ ਗੈਰ-ਜ਼ਮਾਨਤੀ ਅਪਰਾਧ ਘੋਸ਼ਿਤ ਕੀਤਾ ਹੈ। ਪਾਕਿਸਤਾਨੀ ਪੰਜਾਬ ਸਰਕਾਰ ਨੇ ਇਨ੍ਹਾਂ ਅਪਰਾਧਾਂ ਨੂੰ ਮਨਾਹੀ ਐਕਟ 2007 ਵਿੱਚ ਸੋਧ ਕਰਕੇ ਨਿਰਧਾਰਤ ਕੀਤਾ ਹੈ, ਜਿਸ ਵਿੱਚ ਹੁਣ ਸਖ਼ਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ ਹੈ। ਪੰਜਾਬ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਅਨੁਸਾਰ ਨਵੇਂ ਨਿਯਮ ਪਤੰਗ ਉਡਾਉਣ ਵਿੱਚ ਵਰਤੇ ਜਾਂਦੇ ਧਾਤੂ ਦੇ ਧਾਗੇ, ਤਾਰਾਂ ਅਤੇ ਤਿੱਖੇ ਧਾਗੇ ਦੇ ਉਤਪਾਦਨ ਨੂੰ ਵੀ ਅਪਰਾਧਿਕ ਕਰਾਰ ਦਿੰਦੇ ਹਨ। ਸੋਧਾਂ ਅਨੁਸਾਰ ਪਤੰਗ ਉਡਾਉਂਦੇ ਹੋਏ ਫੜੇ ਗਏ ਵਿਅਕਤੀ ਨੂੰ 3 ਤੋਂ 5 ਸਾਲ ਤੱਕ ਦੀ ਕੈਦ ਜਾਂ 20 ਲੱਖ ਰੁਪਏ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਪਤੰਗ ਬਣਾਉਣ ਵਾਲਿਆਂ ਨੂੰ ਵੀ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿੱਚ 5 ਤੋਂ 7 ਸਾਲ ਦੀ ਕੈਦ ਜਾਂ 50 ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਸੋਧੇ ਹੋਏ ਕਾਨੂੰਨ ਵਿੱਚ ਪਤੰਗ ਉਡਾਉਂਦੇ ਫੜੇ ਗਏ ਨਾਬਾਲਗਾਂ ਲਈ ਵਿਸ਼ੇਸ਼ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਨੂੰ ਪਹਿਲੀ ਵਾਰ ਅਪਰਾਧ ਲਈ ਚੇਤਾਵਨੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- NRI ਨੌਜਵਾਨ ਨੂੰ ਘਰ ਵੜ ਕੇ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਪੁਲਸ ਦਾ ਬਿਆਨ ਆਇਆ ਸਾਹਮਣੇ
ਦੂਜੀ ਵਾਰ 50,000 ਰੁਪਏ ਦਾ ਜੁਰਮਾਨਾ ਅਤੇ ਤੀਜੀ ਵਾਰ 1,00,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਜੇਕਰ ਬੱਚਾ ਭੁਗਤਾਨ ਕਰਨ ਵਿੱਚ ਅਸਮਰੱਥ ਹੈ, ਤਾਂ ਉਸਦੇ ਮਾਤਾ-ਪਿਤਾ ਜਾਂ ਸਰਪ੍ਰਸਤ ਤੋਂ ਜੁਰਮਾਨਾ ਵਸੂਲਿਆ ਜਾਵੇਗਾ। ਚੌਥੇ ਅਪਰਾਧ ਦੇ ਨਤੀਜੇ ਵਜੋਂ ਜੁਵੇਨਾਈਲ ਜਸਟਿਸ ਸਿਸਟਮ ਐਕਟ 2018 ਦੇ ਤਹਿਤ ਸਜ਼ਾ ਹੋਵੇਗੀ, ਜਿਸ ਵਿੱਚ ਕੈਦ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸੁਪਾਰੀ ਕਿਲਿੰਗ ਦਾ ਨਿਕਲਿਆ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਨ ਦੀ ਨਵੀਂ ਗੇਮ Wukong ਨੇ ਰਿਲੀਜ਼ ਹੁੰਦਿਆਂ ਹੀ ਬਣਾਇਆ ਰਿਕਾਰਡ
NEXT STORY