ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਉੱਤਰ-ਪੱਛਮੀ ਖੇਤਰ ਨਾਸ ਵੈਲੀ 'ਚ ਨਿਸਗਾ ਭਾਈਚਾਰੇ ਵੱਲੋਂ ਆਪਣੇ ਪ੍ਰਸਿੱਧ ਰਾਜਨੀਤਿਕ ਆਗੂ ਤੇ ਨਿਸਗਾ ਸੰਧੀ ਦੇ ਮੁੱਖ ਵਾਤਾਂਕਾਰ ਐਡਮੰਡ ਰਾਈਟ ਦੀ ਯਾਦ 'ਚ ਇੱਕ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ 80 ਸਾਲਾ ਐਡਮੰਡ ਰਾਈਟ ਦਾ 13 ਮਾਰਚ ਨੂੰ ਨਿਊ ਐਯਾਂਸ਼ 'ਚ ਆਪਣੇ ਘਰ ਵਿਖੇ ਪਰਿਵਾਰ ਦੀ ਹਾਜ਼ਰੀ 'ਚ ਦੇਹਾਂਤ ਹੋ ਗਿਆ ਸੀ।
ਰਾਈਟ ਨਿਸਗਾ ਫਾਈਨਲ ਐਗਰੀਮੈਂਟ ਦੇ ਇੱਕ ਮਹੱਤਵਪੂਰਨ ਵਾਤਾਂਕਾਰ ਰਹੇ ਹਨ, ਜਿਸ ਨੇ ਨਿਸਗਾ ਭਾਈਚਾਰੇ ਦੇ ਅਧਿਕਾਰਾਂ ਅਤੇ ਸਵੈ-ਸ਼ਾਸਨ ਦੀ ਲੜਾਈ ਵਿੱਚ ਇਤਿਹਾਸਕ ਭੂਮਿਕਾ ਨਿਭਾਈ ਸੀ। ਭਾਈਚਾਰੇ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਇੱਕ ਦੂਰਦਰਸ਼ੀ ਨੇਤਾ ਅਤੇ ਸਮਰਪਿਤ ਸੇਵਾਦਾਰ ਵਜੋਂ ਯਾਦ ਕੀਤਾ, ਜਿਨ੍ਹਾਂ ਨੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ ਲੰਬਾ ਸੰਘਰਸ਼ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤੀ ਉਦਯੋਗਾਂ 'ਤੇ ਮੰਡਰਾਇਆ ਸੰਕਟ: ਖ਼ਤਰੇ 'ਚ 800 ਛੋਟੀਆਂ ਕੰਪਨੀਆਂ , 12,000 ਕਰੋੜ ਫਸੇ
NEXT STORY