ਵਾਸ਼ਿੰਗਟਨ– ਭਾਰਤੀ ਮੂਲ ਦੇ ਸੀ. ਈ. ਓ. ਬੰਕਿਮ ਬ੍ਰਹਮਭੱਟ ’ਤੇ ਅਮਰੀਕੀ ਇਨਵੈਸਟਮੈਂਟ ਕੰਪਨੀ ਬਲੈਕਰੌਕ ਨੇ ਲੱਖਾਂ ਡਾਲਰ ਦੀ ਧੋਖਾਦੇਹੀ ਦਾ ਦੋਸ਼ ਲਾਇਆ ਹੈ। ਬ੍ਰਹਮਭੱਟ, ਬ੍ਰਾਡਬੈਂਡ ਟੈਲੀਕਾਮ ਤੇ ਬ੍ਰਿਜਵੁਆਇਸ ਦੇ ਸੀ. ਈ. ਓ. ਹਨ। ਵਾਲ ਸਟ੍ਰੀਟ ਜਨਰਲ ਵੱਲੋਂ ਇਸ ਧੋਖਾਦੇਹੀ ਸਬੰਧੀ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਗਿਆ ਹੈ।
ਅਖਬਾਰ ਦੀ ਰਿਪੋਰਟ ਵਿਚ ਧੋਖਾਦੇਹੀ ਨੂੰ ਇਕ ‘ਹੈਰਾਨ ਕਰਨ ਵਾਲਾ ਅਪਰਾਧ’ ਕਰਾਰ ਦਿੱਤਾ ਜਾ ਰਿਹਾ ਹੈ। ਵਾਲ ਸਟ੍ਰੀਟ ਜਨਰਲ ਅਨੁਸਾਰ ਗਲੋਬਲ ਇਨਵੈਸਟਮੈਂਟ ਫਰਮ ਬਲੈਕਰੌਕ ਦੀ ਪ੍ਰਾਈਵੇਟ-ਕ੍ਰੈਡਿਟ ਇਨਵੈਸਟਿੰਗ ਵਿੰਗ ਅਤੇ ਕਈ ਵੱਡੀਆਂ ਕੰਪਨੀਆਂ ਹੁਣ ਟੈਲੀਕਾਮ ਐਗਜ਼ੀਕਿਊਟਿਵ ਬ੍ਰਹਮਭੱਟ ਵੱਲੋਂ ਅੰਜਾਮ ਦਿੱਤੇ ਗਏ ਲੋਨ ਫਰਾਡ ਵਿਚ ਗੁਆਈ 500 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਵਸੂਲਣ ਲਈ ਹੱਥ-ਪੈਰ ਮਾਰ ਰਹੀਆਂ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਲੈਕਰੌਕ ਦੇ ਐੱਚ. ਪੀ. ਐੱਸ. ਇਨਵੈਸਟਮੈਂਟ ਪਾਰਟਨਰਜ਼ ਸਮੇਤ ਲੈਂਡਰਜ਼ ਨੇ ਬ੍ਰਹਮਭੱਟ ’ਤੇ ਵੱਡੇ ਲੋਨ ਲਈ ਕੋਲੈਟਰਲ ਦੇ ਤੌਰ ’ਤੇ ਰੱਖੇ ਗਏ ਇਨਵੁਆਇਸ ਤੇ ਅਕਾਊਂਟਸ ਰਿਸੀਵੇਬਲਜ਼ ’ਚ ਹੇੇਰਾਫੇਰੀ ਕਰਨ ਦਾ ਦੋਸ਼ ਲਾਇਆ ਹੈ। ਅਗਸਤ ’ਚ ਅਮਰੀਕਾ ਵਿਚ ਦਾਇਰ ਕੇਸ ਵਿਚ ਦੋਸ਼ ਲਾਇਆ ਗਿਆ ਹੈ ਕਿ ਬ੍ਰਹਮਭੱਟ ਦੀਆਂ ਕੰਪਨੀਆਂ ਦੇ ਨੈੱਟਵਰਕ ਨੇ ਕਾਗਜ਼ਾਂ ’ਤੇ ਕੰਪਨੀਆਂ ਦੀ ਵਿੱਤੀ ਸਥਿਤੀ ਨੂੰ ਬਿਹਤਰ ਵਿਖਾਇਆ ਅਤੇ ਫਿਰ ਪੈਸਾ ਆਫਸ਼ੋਰ ਕਰ ਕੇ ਭਾਰਤ ਤੇ ਮਾਰੀਸ਼ਸ ਲੈ ਗਏ। ਵਾਲ ਸਟ੍ਰੀਟ ਜਨਰਲ ਅਨੁਸਾਰ ਐੱਚ. ਪੀ. ਐੱਸ. ਨੇ ਸਤੰਬਰ 2020 ਦੇ ਸ਼ੁਰੂ ਵਿਚ ਹੀ ਬ੍ਰਹਮਭੱਟ ਨਾਲ ਜੁੜੀਆਂ ਫਰਮਾਂ ਨੂੰ ਲੋਨ ਦੇਣਾ ਸ਼ੁਰੂ ਕਰ ਦਿੱਤਾ ਸੀ।
ਅਮਰੀਕਾ ’ਚ ਸ਼ੱਟਡਾਊਨ ਦਾ ਅਸਰ ਜਾਰੀ, ਹਵਾਈ ਆਵਾਜਾਈ ਪ੍ਰਭਾਵਿਤ
NEXT STORY