ਵਾਸ਼ਿੰਗਟਨ, (ਭਾਸ਼ਾ)- ਅਮਰੀਕੀ ਸਰਕਾਰ ਦੇ ਸ਼ੱਟਡਾਊਨ ਕਾਰਨ ਪੂਰੇ ਦੇਸ਼ ਦੇ ਹਵਾਈ ਆਵਾਜਾਈ ਕੰਟਰੋਲ ਕੇਂਦਰ ਤਨਖਾਹਾਂ ਤੇ ਸਟਾਫ ਦੀ ਘਾਟ ਦੇ ਨਾਲ ਹੀ ਵਿੱਤੀ ਸੰਕਟ ਨਾਲ ਵੀ ਜੂਝ ਰਹੇ ਹਨ। ਇਸ ਕਾਰਨ ਸ਼ੁੱਕਰਵਾਰ ਹਵਾਈ ਅੱਡਿਆਂ ’ਤੇ ਉਡਾਣਾਂ ’ਚ ਦੇਰੀ ਹੋਈ। ਸਰਕਾਰੀ ਫੰਡਾਂ ਦੀ ਘਾਟ ਕਾਰਨ ਮੌਜੂਦਾ ਸ਼ੱਟਡਾਊਨ ਨੂੰ ਇਕ ਮਹੀਨਾ ਹੋ ਗਿਆ ਹੈ।
ਅਮਰੀਕੀ ਆਵਾਜਾਈ ਸਕੱਤਰ ਸ਼ੌਨ ਡਫੀ ਨੇ ਚਿਤਾਵਨੀ ਦਿੱਤੀ ਹੈ ਕਿ ਮੁਸਾਫਰਾਂ ਨੂੰ ਉਡਾਣਾਂ ’ਚ ਹੋਰ ਦੇਰੀ ਹੋਣ ਜਾਂ ਉਨ੍ਹਾਂ ਦੇ ਰੱਦ ਹੋਣ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ 1 ਅਕਤੂਬਰ ਤੋਂ ਸ਼ੁਰੂ ਹੋਏ ਸ਼ੱਟਡਾਊਨ ਦੌਰਾਨ ਦੇਸ਼ ਦੇ ‘ਕੰਟਰੋਲਰ’ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਨ।
ਡਫੀ ਨੇ ਅਮਰੀਕੀ ਸਫਰ ’ਤੇ ਬੰਦ ਦੇ ਅਸਰ ਬਾਰੇ ਚਰਚਾ ਕਰਨ ਲਈ ਉਪ ਰਾਸ਼ਟਰਪਤੀ ਜੇ. ਡੀ. ਵੇਂਸ ਅਤੇ ਹਵਾਬਾਜ਼ੀ ਉਦਯੋਗ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸ਼ੱਟਡਾਊਨ ਉਦੋਂ ਹੁੰਦਾ ਹੈ ਜਦੋਂ ਸਰਕਾਰੀ ਫੰਡਿੰਗ ਖਤਮ ਹੋ ਜਾਂਦੀ ਹੈ। ਪੈਕੇਜ ਨੂੰ ਸੰਸਦ ਵੱਲੋਂ ਮਨਜ਼ੂਰੀ ਦੇਣੀ ਪੈਂਦੀ ਹੈ। ਜੇ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਸ਼ੱਟਡਾਊਨ ਲਾਇਆ ਜਾਂਦਾ ਹੈ।
ਨਿਊ ਮੈਕਸੀਕੋ ਦੇ ਤੇਲ ਸੋਧ ਕਾਰਖਾਨੇ ’ਚ ਧਮਾਕਾ
NEXT STORY