ਕੀਵ - ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਮੱਧ ਯੂਕਰੇਨ ਦੇ ਪੋਲਟਾਵਾ ਸ਼ਹਿਰ 'ਤੇ ਮੰਗਲਵਾਰ ਨੂੰ ਰੂਸੀ ਮਿਜ਼ਾਈਲ ਹਮਲੇ 'ਚ ਘੱਟੋ-ਘੱਟ 51 ਲੋਕਾਂ ਦੀ ਮੌਤ ਹੋ ਗਈ ਅਤੇ 271 ਹੋਰ ਜ਼ਖਮੀ ਹੋ ਗਏ।
ਜ਼ੇਲੇਨਸਕੀ ਨੇ ਟੈਲੀਗ੍ਰਾਮ 'ਤੇ ਇਕ ਬਿਆਨ ਵਿਚ ਕਿਹਾ ਕਿ ਕੁਝ ਲੋਕ ਅਜੇ ਵੀ ਤਬਾਹ ਹੋਈ ਇਮਾਰਤ ਦੇ ਮਲਬੇ ਹੇਠ ਫਸੇ ਹੋਏ ਹਨ ਅਤੇ ਸਥਾਨ 'ਤੇ ਬਚਾਅ ਕਾਰਜ ਜਾਰੀ ਹਨ।
ਯੂਕਰੇਨ ਦੇ ਪ੍ਰੌਸੀਕਿਊਟਰ ਜਨਰਲ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਸ਼ੁਰੂਆਤੀ ਜਾਂਚ ਦੇ ਅਨੁਸਾਰ, ਦੋ ਰੂਸੀ ਬੈਲਿਸਟਿਕ ਮਿਜ਼ਾਈਲਾਂ ਨੇ ਪੋਲਟਾਵਾ ਵਿੱਚ ਇੱਕ ਵਿਦਿਅਕ ਸੰਸਥਾ ਅਤੇ ਇੱਕ ਹਸਪਤਾਲ 'ਤੇ ਹਮਲਾ ਕੀਤਾ।
ਨਿਊਜ਼ੀਲੈਂਡ ਵੱਲੋਂ ਟੂਰਿਸਟਾਂ ਦੀ Entry Fee ਤਿੰਨ ਗੁਣਾ ਵਧਾਉਣ ਦਾ ਐਲਾਨ, ਸੈਰ-ਸਪਾਟਾ ਉਦਯੋਗ ਨੂੰ ਲੱਗਾ ਝਟਕਾ
NEXT STORY