ਢਾਕਾ,(ਭਾਸ਼ਾ)-ਬੰਗਲਾਦੇਸ਼ 'ਚ ਹਿੰਦੂਆਂ ਦੇ 30 ਤੋਂ ਵੱਧ ਘਰਾਂ ਨੂੰ ਅੱਗ ਲਾਉਣ ਦੇ ਮਾਮਲੇ 'ਚ ਘੱਟੋ-ਘੱਟ 53 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਇਕ ਨੌਜਵਾਨ ਵੱਲੋਂ ਇਤਰਾਜ਼ਯੋਗ ਫੇਸਬੁੱਕ ਸਟੇਟਸ ਲਾਏ ਜਾਣ ਨੂੰ ਲੈ ਕੇ ਫੈਲੀ ਅਫਵਾਹ ਤੋਂ ਬਾਅਦ ਇਹ ਘਟਨਾ ਵਾਪਰੀ। 'ਬੀ. ਡੀ. ਨਿਊਜ਼ 24 ਡਾਟ ਕਾਮ' ਮੁਤਾਬਕ, ਪੁਲਸ ਦਾ ਦੋਸ਼ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਇਸਲਾਮੀ ਪਾਰਟੀ ਜਮਾਤ-ਏ-ਇਸਲਾਮੀ ਨੇ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੜਬੜੀ ਫੈਲਾਉਣ ਲਈ ਹਿੰਦੂਆਂ 'ਤੇ ਹਮਲੇ ਕੀਤੇ।
ਈਰਾਕੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ , 7 ਕਰੂ ਮੈਂਬਰਾਂ ਦੀ ਮੌਤ
NEXT STORY