ਬੀਜਿੰਗ (ਏਜੰਸੀ)- ਚੀਨ ਦੇ ਤਿੱਬਤ ਆਟੋਨੋਮਸ ਖੇਤਰ ਦੇ ਸ਼ਿਗਾਜ਼ੇ ਸ਼ਹਿਰ ਵਿਚ ਮੰਗਲਵਾਰ ਨੂੰ 6.8 ਤੀਬਰਤਾ ਦੇ ਭੂਚਾਲ ਕਾਰਨ ਘੱਟ ਤੋਂ ਘੱਟ 53 ਲੋਕਾਂ ਦੀ ਮੌਤ ਹੋ ਗਈ ਅਤੇ 62 ਹੋਰ ਜ਼ਖਮੀ ਹੋ ਗਏ। ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਖੇਤਰੀ ਆਫ਼ਤ ਰਾਹਤ ਹੈੱਡਕੁਆਰਟਰ ਦੇ ਅਨੁਸਾਰ, ਮੰਗਲਵਾਰ ਸਵੇਰੇ 9:05 ਵਜੇ (ਚੀਨ ਦੇ ਸਮੇਂ ਮੁਤਾਬਕ) ਤਿੱਬਤ ਆਟੋਨੋਮਸ ਖੇਤਰ ਦੇ ਸ਼ਿਗਾਜ਼ੇ ਸ਼ਹਿਰ ਦੇ ਡਿਂਗਰੀ ਕਾਉਂਟੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ: ਅਮਰੀਕੀ ਕਾਂਗਰਸ ਮੈਂਬਰ ਸੁਹਾਸ ਸੁਬਰਾਮਨੀਅਨ ਨੇ ਗੀਤਾ 'ਤੇ ਹੱਥ ਰੱਖ ਕੇ ਅਹੁਦੇ ਦੀ ਚੁੱਕੀ ਸਹੁੰ
ਇਕ ਸਰਕਾਰੀ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ 6.8 ਤੀਬਰਤਾ ਦੇ ਭੂਚਾਲ ਕਾਰਨ 53 ਲੋਕਾਂ ਦੀ ਮੌਤ ਹੋ ਗਈ ਅਤੇ 62 ਹੋਰ ਜ਼ਖਮੀ ਹੋ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਅਤੇ ਭਾਰਤੀ ਰਾਸ਼ਟਰੀ ਭੂਚਾਲ ਕੇਂਦਰ ਨੇ ਭੂਚਾਲ ਦੀ ਤੀਬਰਤਾ 7.1 ਦੱਸੀ ਹੈ ਅਤੇ ਕਿਹਾ ਹੈ ਕਿ ਇਸ ਦਾ ਕੇਂਦਰ ਚੀਨ ਦੀ ਟਿੰਗਰੀ ਕਾਉਂਟੀ ਵਿੱਚ ਸ਼ਿਝਾਂਗ ਵਿਚ ਸੀ, ਜੋ ਉੱਤਰ-ਪੂਰਬੀ ਨੇਪਾਲ ਵਿੱਚ ਖੁੰਬੂ ਹਿਮਾਲੀਅਨ ਰੇਂਜ ਵਿੱਚ ਲੋਬੂਤਸੇ ਤੋਂ ਲਗਭਗ 90 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹੈ। ਹਾਲਾਂਕਿ ਚੀਨ ਨੇ ਭੂਚਾਲ ਦੀ ਤੀਬਰਤਾ 6.8 ਦਰਜ ਕੀਤੀ ਹੈ।
ਇਹ ਵੀ ਪੜ੍ਹੋ: ਭਾਰਤੀਆਂ ਲਈ ਮਾਣ ਵਾਲੀ ਗੱਲ, ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲਵੇਗਾ 'ਸ਼ਿਵਮ ਢੋਲ ਤਾਸ਼ਾ ਪਾਠਕ' ਬੈਂਡ
ਇਸ ਦੌਰਾਨ ਨੇਪਾਲ ਦੇ ਕਾਠਮੰਡੂ 'ਚ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਲੋਕ ਘਰਾਂ 'ਚੋਂ ਬਾਹਰ ਆ ਗਏ। ਭੂਚਾਲ ਦਾ ਅਸਰ ਕਾਬਰੇਪਲਾਂਚੋਕ, ਸਿੰਧੂਪਾਲਨਚੋਕ, ਧਾਡਿੰਗ ਅਤੇ ਸੋਲੁਖੁੰਬੂ ਜ਼ਿਲਿਆਂ 'ਚ ਵੀ ਮਹਿਸੂਸ ਕੀਤਾ ਗਿਆ। ਕੁਝ ਸਮੇਂ ਤੱਕ ਲੋਕਾਂ ਨੇ ਸੜਕਾਂ ਦੇ ਨਾਲ ਲੱਗੇ ਦਰੱਖਤ ਅਤੇ ਬਿਜਲੀ ਦੀਆਂ ਤਾਰਾਂ ਨੂੰ ਹਿੱਲਦੇ ਦੇਖਿਆ। USGS ਦੀ ਰਿਪੋਰਟ ਦੇ ਅਨੁਸਾਰ, ਸਵੇਰੇ 7 ਵਜੇ ਦੇ ਕਰੀਬ ਇੱਕ ਘੰਟੇ ਦੇ ਅੰਦਰ ਚਾਰ ਤੋਂ ਪੰਜ ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਦਰਜ ਕੀਤੇ ਗਏ। ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਨੇਪਾਲ ਦੇ ਲੋਕ ਡਰ ਗਏ। ਹਾਲਾਂਕਿ, ਨੇਪਾਲ ਪੁਲਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਕਿਸੇ ਵੱਡੇ ਨੁਕਸਾਨ ਜਾਂ ਮਨੁੱਖੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਨੇਪਾਲ ਪੁਲਸ ਦੇ ਬੁਲਾਰੇ ਬਿਸ਼ਵੋ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਤਿੱਬਤ 'ਚ ਹੋਣ ਕਾਰਨ ਉੱਤਰੀ ਨੇਪਾਲ 'ਚ ਰਹਿਣ ਵਾਲੇ ਲੋਕਾਂ ਨੇ ਭੂਚਾਲ ਦੇ ਝਟਕੇ ਜ਼ਿਆਦਾ ਮਹਿਸੂਸ ਕੀਤੇ।
#Breaking: A strong earthquake with a magnitude of 7.1 struck Dingri County in Shigatse, Tibet, on the morning of January 7, 2025.
Over 50 people have been killed, and the death toll is still rising, according to Chinese news sources. pic.twitter.com/7ML211fXZl
— Lobsang བློ་བཟང་དགེ་ལེགས། (@logyal143) January 7, 2025
ਇਹ ਵੀ ਪੜ੍ਹੋ: ਵਿਦੇਸ਼ੀ ਵਿਦਿਆਰਥੀਆਂ ਲਈ ਅਹਿਮ ਖ਼ਬਰ, ਭਾਰਤ ਸਰਕਾਰ ਨੇ 2 ਵਿਸ਼ੇਸ਼ ਸ਼੍ਰੇਣੀ ਦੇ ਵੀਜ਼ਿਆਂ ਦੀ ਕੀਤੀ ਸ਼ੁਰੂਆਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ PM ਦੀ ਦੌੜ 'ਚ ਭਾਰਤੀ ਸ਼ਾਮਲ, ਅਨੀਤਾ ਤੇ ਚਾਹਲ ਮੁੱਖ ਦਾਅਵੇਦਾਰ
NEXT STORY