ਬੀਜਿੰਗ (ਵਾਰਤਾ)- ਚੀਨ ਵਿਚ ਸਥਾਨਕ ਲੋਕਾਂ ਦੇ ਸੰਪਰਕ ਵਿਚ ਆਉਣ ਕਾਰਨ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 57 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕਮਿਸ਼ਨ ਨੇ ਕਿਹਾ ਕਿ ਸਥਾਨਕ ਲੋਕਾਂ ਨਾਲ ਸੰਪਰਕ ਦੇ ਨਵੇਂ ਮਾਮਲਿਆਂ ਵਿਚੋਂ 40 ਲਿਆਓਨਿੰਗ, 4-4 ਹੇਬੇਈ ਅਤੇ ਅੰਦਰੂਨੀ ਮੰਗੋਲੀਆ, 3 ਜਿਆਂਗਸ਼ੀ, 2 ਹੇਈਲੋਂਗਜਿਆਂਗ ਅਤੇ 1-1 ਬੀਜਿੰਗ, ਹੇਨਾਨ, ਸਿਚੁਆਨ ਅਤੇ ਯੂਨਾਨ ਵਿਚ ਸਾਹਮਣੇ ਆਏ ਹਨ।
ਕਮਿਸ਼ਨ ਨੇ ਵਿਦੇਸ਼ਾਂ ਤੋਂ ਆਏ 18 ਸੰਕਰਮਿਤ ਮਾਮਲਿਆਂ ਦੀ ਵੀ ਜਾਣਕਾਰੀ ਦਿੱਤੀ ਹੈ। ਜਿਨ੍ਹਾਂ ਵਿਚੋਂ ਇਕ ਵਿਚ ਪਹਿਲਾਂ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਸਨ। ਇਸ ਤੋਂ ਇਲਾਵਾ ਸ਼ੰਘਾਈ ਵਿਚ ਵੀ ਬਾਹਰੋਂ ਆਏ ਇਕ ਨਵੇਂ ਸ਼ੱਕੀ ਮਾਮਲੇ ਦੀ ਵੀ ਜਾਣਕਾਰੀ ਮਿਲੀ ਹੈ। ਦੇਸ਼ 'ਚ ਸ਼ੁੱਕਰਵਾਰ ਨੂੰ ਇਸ ਮਹਾਮਾਰੀ ਕਾਰਨ ਕਿਸੇ ਦੀ ਮੌਤ ਨਹੀਂ ਹੋਈ ਹੈ।
ਚੰਦ ’ਤੇ ਇੰਨੀ ਆਕਸੀਜਨ ਕਿ 8 ਅਰਬ ਲੋਕ ਰਹਿ ਸਕਦੇ ਹਨ ਇਕ ਲੱਖ ਸਾਲ ਤੱਕ ਜ਼ਿੰਦਾ
NEXT STORY