ਅਬੁਜਾ - ਬੋਕੋ ਹਰਾਮ ਦੇ ਕਰੀਬ 6,000 ਅੱਤਵਾਦੀਆਂ ਨੇ ਹਾਲ ਹੀ ਵਿੱਚ ਨਾਈਜੀਰੀਆਈ ਸਰਕਾਰੀ ਬਲਾਂ ਦੇ ਸਾਹਮਣੇ ਆਤਮ ਸਮਰਪਣ ਕੀਤਾ ਹੈ। ਰੱਖਿਆ ਮੰਤਰਾਲਾ ਦੇ ਇੱਕ ਬੁਲਾਰਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰਾ ਨੇ ਕਿਹਾ ਕਿ 12 ਅਗਸਤ ਤੋਂ 2 ਸਤੰਬਰ ਤੱਕ ਪੂਰਬੀ ਉੱਤਰੀ ਨਾਈਜੀਰੀਆ ਵਿੱਚ ਫੌਜੀਆਂ ਦੁਆਰਾ ਚਲਾਈ ਗਈ ਅੱਤਵਾਦ ਵਿਰੋਧੀ ਮੁਹਿੰਮ ਨੇ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਬਲਾਂ ਨੇ ਅੱਤਵਾਦੀਆਂ ਦੇ ਸਮੱਗਰੀ ਅਤੇ ਗੋਲਾ-ਬਾਰੂਦ ਨੂੰ ਫੜਨ ਦੇ ਨਾਲ-ਨਾਲ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ। ਬੋਕੋ ਹਰਾਮ ਬੋਰਨੋ ਸੂਬਾ ਸਹਿਤ ਪੂਰਬੀ ਉੱਤਰੀ ਨਾਈਜੀਰੀਆ ਵਿੱਚ ਸਥਿਤ ਇੱਕ ਬਾਗ਼ੀ ਸਮੂਹ ਹੈ। ਸੰਗਠਨ ਦੇਸ਼ ਵਿੱਚ ਕਈ ਅੱਤਵਾਦੀ ਹਮਲਿਆਂ ਅਤੇ ਸਕੂਲੀ ਲੜਕੀਆਂ ਦੇ ਅਗਵਾਹ ਲਈ ਜ਼ਿੰਮੇਦਾਰ ਹੈ।
ਇਹ ਵੀ ਪੜ੍ਹੋ - ਕੈਨੇਡਾ ਦੇ ਸ਼ਹਿਰ 'ਚ 5 ਸਤੰਬਰ ਨੂੰ ਮਨਾਇਆ ਜਾਵੇਗਾ ਗੌਰੀ ਲੰਕੇਸ਼ ਦਿਵਸ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਉਦਾਰ ਸਰਕਾਰ ਬਣਾਉਣ ਦੇ ਤਾਲਿਬਾਨ ਦਾਅਵੇ ਦੀ ਸਾਲੇਹ ਨੇ ਉਡਾਇਆ ਮਜ਼ਾਕ
NEXT STORY