ਜਕਾਰਤਾ (ਏਜੰਸੀ): ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਚ ਸ਼ੁੱਕਰਵਾਰ ਨੂੰ ਜ਼ਬਰਦਸਤ ਭੂਚਾਲ ਆਇਆ, ਜਿਸ ਨੇ ਰਾਜਧਾਨੀ ਜਕਾਰਤਾ ਦੀਆਂ ਇਮਾਰਤਾਂ ਹਿਲਾ ਦਿੱਤੀਆਂ ਪਰ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਭੂਚਾਲ ਕਾਰਨ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਯੂਐਸ ਜਿਓਲੋਜੀਕਲ ਸਰਵੇਖਣ ਸੰਸਥਾ ਮੁਤਾਬਕ ਭੂਚਾਲ ਦੀ ਤੀਬਰਤਾ 6.6 ਸੀ ਅਤੇ ਇਸ ਦਾ ਕੇਂਦਰ ਬਾਂਟੇਨ ਸੂਬ ਦੇ ਤੱਟੀ ਸ਼ਹਿਰ ਲਾਬੁਆਨ ਦੇ ਦੱਖਣ-ਪੱਛਮ ਵਿਚ ਕਰੀਬ 88 ਕਿਲੋਮੀਟਰ ਦੀ ਦੂਰੀ 'ਤੇ ਹਿੰਦ ਮਹਾਸਾਗਰ ਵਿੱਚ 37 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੇ 10 ਡਾਊਨਿੰਗ ਸਟ੍ਰੀਟ ਦੇ ਸਟਾਫ 'ਤੇ ਕੋਰੋਨਾ ਨਿਯਮ ਤੋੜਨ ਦਾ ਦੋਸ਼
ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਨੇ ਕਿਹਾ ਕਿ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਹਾਲਾਂਕਿ ਇਸ ਟਾਪੂ ਦੇਸ਼ ਵਿੱਚ ਭੂਚਾਲ ਦੇ ਝਟਕੇ ਅਕਸਰ ਆਉਂਦੇ ਰਹਿੰਦੇ ਹਨ ਪਰ ਦੇਸ਼ ਦੀ ਰਾਜਧਾਨੀ ਵਿੱਚ ਆਮ ਤੌਰ 'ਤੇ ਇਹ ਮਹਿਸੂਸ ਨਹੀਂ ਕੀਤਾ ਜਾਂਦਾ ਹੈ। ਕਰੀਬ 1 ਕਰੋੜ ਦੀ ਆਬਾਦੀ ਵਾਲੇ ਇਸ ਸ਼ਹਿਰ ਦੀਆਂ ਉੱਚੀਆਂ ਇਮਾਰਤਾਂ ਦੇ ਨਿਵਾਸੀਆਂ ਨੇ ਕੁਝ ਸਕਿੰਟਾਂ ਲਈ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਜਕਾਰਤਾ ਵਿੱਚ ਇੱਕ ਅਪਾਰਟਮੈਂਟ ਦੀ 19ਵੀਂ ਮੰਜ਼ਿਲ 'ਤੇ ਰਹਿਣ ਵਾਲੀ ਲੈਲਾ ਅੰਸਾਰੀ ਨੇ ਕਿਹਾ ਕਿ ਭੂਚਾਲ ਬਹੁਤ ਭਿਆਨਕ ਸੀ। ਮੇਰੇ ਕਮਰੇ ਵਿੱਚ ਸਭ ਕੁਝ ਹਿੱਲ ਰਿਹਾ ਸੀ। ਡਰ ਦੇ ਮਾਰੇ ਅਸੀਂ ਪੌੜੀਆਂ ਤੋਂ ਹੇਠਾਂ ਆ ਗਏ।
ਭਾਰਤ ਨੇ ਸ਼੍ਰੀਲੰਕਾ ਨੂੰ 90 ਕਰੋੜ ਡਾਲਰ ਤੋਂ ਵੱਧ ਦੀ ਵਿੱਤੀ ਸਹਾਇਤਾ ਦਿੱਤੀ
NEXT STORY