ਵੈਨਕੂਵਰ- ਬ੍ਰਿਟਿਸ਼ ਕੋਲੰਬੀਆ ਵਿਚ 6 ਅਮਰੀਕੀਆਂ ਨੂੰ ਕੁਆਰੰਟੀਨ ਐਕਟ ਦੀ ਉਲੰਘਣਾ ਦੇ ਦੋਸ਼ ਵਿਚ ਜੁਰਮਾਨਾ ਕੀਤਾ ਗਿਆ ਹੈ। ਨਿਯਮਾਂ ਮੁਤਾਬਕ ਕੈਨੇਡਾ ਜ਼ਰੀਏ ਜਾਣ ਵਾਲੇ ਅਮਰੀਕੀ ਯਾਤਰੀਆਂ ਨੂੰ ਮੰਜ਼ਲ ਦੇ ਵਿਚਕਾਰ ਕਿਸੇ ਵੀ ਕੈਨੇਡੀਅਨ ਸੂਬੇ ਵਿਚ ਰੁਕਣ ਦੀ ਇਜਾਜ਼ਤ ਨਹੀਂ ਹੈ ਅਤੇ ਕਿਸੇ ਸੂਬੇ ਵਿਚ ਠਹਿਰਣ 'ਤੇ 14 ਦਿਨ ਲਈ ਕੁਆਰੰਟੀਨ ਹੋਣਾ ਲਾਜ਼ਮੀ ਹੈ।
ਇਸ ਦੇ ਬਾਵਜੂਦ ਕਈ ਯਾਤਰੀ ਸ਼ਾਪਿੰਗ ਜਾਂ ਕਿਸੇ ਨੂੰ ਮਿਲਣ ਲਈ ਰਸਤੇ ਵਿਚ ਰੁਕੇ ਜਿਸ ਕਾਰਨ ਉਨ੍ਹਾਂ ਨੂੰ ਜੁਰਮਾਨਾ ਲੱਗਾ ਹੈ।
ਹਾਲਾਂਕਿ ਬੀ. ਸੀ. ਪੁਲਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਅਮਰੀਕੀ ਕਦੋਂ ਤੇ ਬ੍ਰਿਟਿਸ਼ ਕੋਲੰਬੀਆ ਵਿਚ ਕਿਹੜੀ ਜਗ੍ਹਾ ਰੁਕੇ ਸਨ। ਕੁਆਰੰਟੀਨ ਐਕਟ ਦੀ ਉਲੰਘਣਾ ਕਰਨ 'ਤੇ 1000 ਡਾਲਰ ਦਾ ਜੁਰਮਾਨਾ ਹੈ।
ਵੀਰਵਾਰ ਨੂੰ ਕੈਨੇਡਾ ਸਰਹੱਦ ਏਜੰਸੀ ਨੇ ਅਲਾਸਕਾ ਲਈ ਬ੍ਰਿਟਿਸ਼ ਕੋਲੰਬੀਆ 'ਚੋਂ ਹੋ ਕੇ ਜਾਣ ਦੀ ਮਿਲੀ ਖੁੱਲ੍ਹੀ ਛੋਟ ਬੰਦ ਕਰਨ ਦਾ ਐਲਾਨ ਕੀਤਾ ਹੈ। ਏਜੰਸੀ ਨੇ ਕਿਹਾ ਕਿ ਕੈਨੇਡਾ ਤੋਂ ਅਲਾਸਕਾ ਜਾਣ ਵਾਲੇ ਯਾਤਰੀਆਂ 'ਤੇ ਸਖਤ ਅਤੇ ਸਰਹੱਦ ਅੰਦਰ ਦਾਖਲ ਹੋਣ ਸਬੰਧੀ ਸ਼ਰਤਾਂ ਨੂੰ ਵੀ ਹੋਰ ਸਖਤ ਕੀਤਾ ਜਾਵੇਗਾ।
ਗੌਰਤਲਬ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਦਰਜ ਹੋ ਰਹੀ ਹੈ ਅਤੇ ਸੂਬਾ ਅਜਿਹਾ ਕੋਈ ਜ਼ੋਖਮ ਨਹੀਂ ਲੈਣਾ ਚਾਹੁੰਦਾ ਕਿ ਜਿਸ ਨਾਲ ਹਾਲਾਤ ਖਰਾਬ ਹੋਣ।
ਯੂਰਪ ਦੀ ਸਿਰਮੌਰ ਸਾਹਿਤਕ ਸੰਸਥਾ ਮਨਾਉਣ ਜਾ ਰਹੀ ਹੈ ਆਪਣੀ 10ਵੀਂ ਵਰੇਗੰਢ
NEXT STORY